Notifications

Loading...

ਯੂ ਪੀ ਦੀ ਤਰਜ ਤੇ ਮਿੱਟੀ ਨੂੰ ਮਾਇਨਿੰਗ ਐਕਟ ਚੋ ਬਾਹਰ ਕਰੇ ਪੰਜਾਬ ਸਰਕਾਰ:Malwa mv tv

3 views

Loading...

Loading...

Loading...

Rating is available when the video has been rented.
This feature is not available right now. Please try again later.
Published on Mar 24, 2018

Malwa mv tv
ਭਵਾਨੀਗੜ 24 ਮਾਰਚ (ਗੁਰਵਿੰਦਰ ਰੋਮੀ ਭਵਾਨੀਗੜ) ਸ਼ਹਿਰ ਦੀ ਅਨਾਜ ਮੰਡੀ ਵਿਚ ਅੱਜ ਇਲਾਕੇ ਦੇ ਜੇਸੀਬੀ ਮਾਲਕਾਂ ਤੇ ਆਪ੍ਰੇਟਰਾਂ ਦੀ ਇੱਕ ਭਰਵੀਂ ਇਕੱਤਰਤਾ ਹੋਈ।ਜਿਸ ਵਿੱਚ ਜੇਸੀਬੀ ਮਾਲਕਾਂ ਨੇ ਅਪਣਾ ਦੁਖੜਾ ਰੋਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ੳੱੁਹ ਜੇਸੀਬੀ ਮਸ਼ੀਨਾਂ ਨਾਲ ਸਿਰਫ ਮਿੱਟੀ ਚੱੁਕਣ ਜਾਂ ਟਿੱਬਿਆਂ ਨੂੰ ਪੱਧਰ ਕਰਨ ਦਾ ਕੰਮ ਕਰਦੇ ਹਨ ਅਤੇ ਉਹਨਾਂ ਦਾ ਪਲਾਟਾਂ ਵਿੱਚ ਮਿੱਟੀ ਪਾੳਂੁਣਾ ਆਦਿ ਦਾ ਮੱੁਖ ਧੰਦਾ ਹੈ ਪਰ ਪੰਜਾਬ ਸਰਕਾਰ ਵਲੋਂ ਲਾਗੂ ਨਵੇਂ ਮਾਇੰਨਿਗ ਕਾਨੂੰਨ ਵਿੱਚ ਰੇਤ ਦੇ ਨਾਲ ਮਿੱਟੀ ਚੱੁਕਣ ‘ਤੇ ਵੀ ਰੋਕ ਲਗਾ ਦਿੱਤੀ ਗਈ ਜਿਸ ਕਰਕੇ ਮਿੱਟੀ ਚੁੱਕਣ ਦਾ ਕੰਮ ਪਿਛਲੇ 2 ਹਫਤਿਆਂ ਤੋਂ ਬੰਦ ਹੋਣ ਕਾਰਨ ਜੇਸੀਬੀ ਮਾਲਕਾਂ ਸਮੇਤ ਉਨਾਂ੍ਹ ਨਾਲ ਕੰਮ ਕਰਦੇ ਸੈਂਕੜੇ ਕਾਮਿਆਂ ਲਈ ਦੋ ਵਕਤ ਦੀ ਰੋਟੀ ਲਾਲੇ ਪਏ ਹੋਏ ਹਨ, ਕਿਉਂਕਿ ਸੂਬੇ ਭਰ ਵਿੱਚ ਸਰਕਾਰ ਦੇ ਹੁਕਮਾਂ ਤੇ ਪ੍ਰਸ਼ਾਸਨ ਵੱਲੋਂ ਮਿਟੀ ਤੇ ਚੱਲਦੀਆਂ ਜੇਸੀਬੀ ਮਸ਼ੀਨਾਂ ਨੁੰ ਜਬਤ ਕਰ ਕੇ ਮਾਲਕਾਂ ਖਿਲਾਫ ਪਰਚੇ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।ਉਹਨਾਂ ਮੰਗ ਕੀਤੀ ਕਿ ਮਾਇਨਿੰਗ ਐਕਟ ਵਿੱਚ ਸੋਧ ਕਰਕੇ ਪੰਜਾਬ ਸਰਕਾਰ ਉੱਤਰ ਪ੍ਰਦੇਸ਼ ਦੀ ਤਰਜ ‘ਤੇ ਸਿਰਫ ਰੇਤਾ ਕੱਢਣ ਦੇ ਕੰਮ ਨੂੰ ਹੀ ਮਾਇੰਨਿਗ ਐਕਟ ਵਿੱਚ ਰੱਖ ਕੇ ਮਿੱਟੀ ਖੋਦਣ ਨੂੰ ਮਾਇੰਨਿਗ ਐਕਟ ‘ਚੋਂ ਬਾਹਰ ਕਰੇ ਤਾਂ ਜੋ ਜਾਇਜ ਕੰਮ ਕਰਕੇ ਅਪਣੇ ਪਰਿਵਾਰ ਦਾ ਪਾਲਣ ਪੋਸਣ ਕਰਦੇ ਜੇਸੀਬੀ ਮਾਲਕਾਂ ਨੂੰ ਰਾਹਤ ਮਿਲ ਸਕੇ।ਉਨਾਂ੍ਹ ਦੋਸ਼ ਲਾਇਆ ਕਿ ਸੂਬਾ ਸਰਕਾਰ ਮਾਇਨਿੰਗ ਕਾਨੂੰਨ ਅਧੀਨ ਉਹਨਾਂ ਦੀ ਰੋਟੀ ਰੋਜੀ ਖੋਹਣ ਤੇ ਤੁਲੀ ਹੋਈ ਹੈ।ਇਸ ਮੌਕੇ ਜੇਸੀਬੀ ਮਾਲਕਾਂ ਦਾ ਇਹ ਵੀ ਕਹਿਣਾ ਸੀ ਕਿ ਉਨਾਂ੍ਹ ਦਾ ਕੰਮ ਠੱਪ ਹੋ ਜਾਣ ਕਾਰਨ ਕਿ ਕਈ ਜੇਸੀਬੀ ਮਸ਼ੀਨਾਂ ਵਾਲੇ ਕਿਸ਼ਤਾਂ ਭਰਨ ਤੋ ਵੀ ਅਸਮਰੱਥ ਹੋ ਗਏ ਹਨ।ਉਹਨਾਂ ਦੱਸਿਆ ਕਿ ਜੇਸੀਬੀ ਮਾਲਕ ਛੇਤੀ ਹੀ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇਸ ਸਬੰਧੀ ਇੱਕ ਮੰਗ ਪੱਤਰ ਦੇ ਕੇ ਅਪਣੀ ਮੰਗ ਸਰਕਾਰ ਤੱਕ ਪਹੁੰਚਾਉਂਣਗੇ।ਇਸ ਮੋਕੇ ਪ੍ਰਵੀਨ ਬਾਂਸਲ,ਕਰਮਜੀਤ ਘਰਾਚਂੋ,ਰਾਜਵੀਰ ਸਿੰਘ,ਅਰਵਿੰਦਰ ਕਪਿਆਲ, ਮੱਖਣ ਸਿੰਘ,ਨਾਜਰ ਸਿੰਘ, ਗੁਰਦੀਪ ਸਿੰਘ,ਮਿੱਟਾ ਬਾਵਾ,ਕਾਲਾ ਸੁਲਤਾਨਪੁਰ,ਤਰਸੇਮ ਸਿੰਘ,ਧਰਮ ਸਿੰਘ,ਦਰਸ਼ਨ ਸਿੰਘ ਕਾਦਰਾਬਾਦ,ਗੁਰਜੰਟ ਸਿੰਘ,ਰਾਜ ਨਾਗਰੀ,ਕਰਮਜੀਤ ਸਿੰਘ,ਹਰਪ੍ਰੀਤ ਸਿੰਘ,ਕੁਲਵੀਰ ਬਾਬਾ,ਬਿੰਦਰ ਸਿੰਘ,ਸੁਖਚੈਨ ਸਿੰਘ,ਜਗਤਾਰ ਸਿੰਘ,ਦਰਸ਼ਨ ਸਿੰਘ,ਅਸ਼ੋਕ ਚੰਨੋ,ਜਰਨੈਲ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਜੇਸੀਬੀ ਮਾਲਕ ਹਾਜਰ ਸਨ।

Loading...

When autoplay is enabled, a suggested video will automatically play next.

Up next


Add to

Loading playlists...