ਬਠਿੰਡਾ ‘ਚ ਵੱਡਾ ਸੜਕ ਹਾਦਸਾ: ਵਿਦਿਆਰਥੀਆਂ ਨਾਲ ਭਰੀ ਸਕੂਲ ਵੈਨ ਦੀ ਟਰੈਕਟਰ ਨਾਲ ਟੱਕਰ, 2 ਮਾਸੂਮ ਬੱਚਿਆਂ ਦੀ ਮੌਤ, 13 ਬੱਚੇ ਜ਼ਖਮੀ
ਬਠਿੰਡਾ :
ਅੱਜ ਸਵੇਰੇ ਮੌੜ ਮੰਡੀ ਵਿੱਚ ਸਕੂਲੀ ਵੈਨ ਅਤੇ ਟਰੈਕਟਰ ਟਰਾਲੀ ਦੀ ਹੋਈ ਟੱਕਰ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ ਵੈਨ ਚਾਲਕ ਸਮੇਤ ਇਕ ਦਰਜਨ ਬੱਚੇ ਜ਼ਖਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਆਦਰਸ਼ ਸਕੂਲ ਰਾਮਨਗਰ ਦੀ ਸਕੂਲੀ ਵੈਨ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਕਿ ਮੌੜ ਮੰਡੀ ਦੇ ਪਸ਼ੂ ਮੇਲੇ ਨੇੜੇ ਬਹਿਣ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ।
ਜਿਸ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਹੁਣ ਤੱਕ 13 ਬੱਚਿਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਦੋ ਬੱਚਿਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਆਦੇਸ਼ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ।
ਵੈਨ ਦੇ ਚਾਲਕ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਬਹਿਰੀਨ ਵਿਚ ਕੁੱਲ ਸਤਾਰਾਂ ਸਕੂਲੀ ਬੱਚੇ ਸਕੂਲ ਜਾ ਰਹੇ ਸਨ। ਇਸ ਸੜਕ ਹਾਦਸੇ ਵਿੱਚ ਛੇ ਬੱਚੇ ਮੌੜ ਮੰਡੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਏ ਗਏ ਹਨ।
ਜਦੋਂਕਿ ਵੈਨ ਚਾਲਕ ਲਵਪ੍ਰੀਤ ਸਿੰਘ ਮਨਜੋਤ ਕੌਰ ਅਤੇ ਅਨੂਪ ਕੌਰ ਨੂੰ ਆਦੇਸ਼ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੜਕ ਹਾਦਸੇ ਵਿੱਚ ਦੋ ਬੱਚਿਆਂ ਦੀ ਦੁਖਦਾਈ ਮੌਤ ਹੋ ਗਈ ਹੈ।–ਗੁਰਤੇਜ ਸਿੱਧੂ