ਅਕਾਲੀ ਦਲ ਨੂੰ ਇਕ ਹੋਰ ਝਟਕਾ: ਸੀਨੀਅਰ ਲੀਡਰ ਭਾਜਪਾ ‘ਚ ਸ਼ਾਮਲ
ਭਾਜਪਾ ਜਲਾਲਾਬਾਦ ਤੋਂ ਲੜਾ ਸਕਦੀ ਹੈ ਚੋਣ!
ਮਾਲਵਾ ਬਿਊਰੋ, ਫਾਜ਼ਿਲਕਾ
ਫਾਜ਼ਿਲਕਾ ’ਚ ਭਾਜਪਾ ਦੇ ਪੰਜਾਬ ਇੰਚਾਰਜ਼ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜਿੰਦਰ ਸ਼ੇਖਾਵਤ ਦੀ ਫੇਰੀ ਮੌਕੇ ਅੱਜ ਅਕਾਲੀ ਦਲ ਬਾਦਲ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ।
ਜਿਲ੍ਹੇ ਦੇ ਅਕਾਲੀ ਦਲ ਬਾਦਲ ਦੇ ਆਗੂ ਰਹੇ ਪੂਰਨ ਸਿੰਘ ਮੂਜੈਦੀਆ ਨੇ ਅੱਜ ਭਾਜਪਾ ਦਾ ਪੱਲਾ ਫੜ ਲਿਆ ਹੈ। ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਅਤੇ ਕਈ ਹੋਰ ਭਾਜਪਾ ਆਗੂ ਮੌਜੂਦ ਸਨ।
ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਪੂਰਨ ਸਿੰਘ ਮੁਜੈਦੀਆਂ ਨੂੰ ਭਾਜਪਾ ‘ਚ ਸ਼ਾਮਲ ਕਰਕੇ ਭਾਜਪਾ ਜਲਾਲਾਬਾਦ ਤੋਂ ਪਾਰਟੀ ਦਾ ਉਮੀਦਵਾਰ ਐਲਾਨ ਸਕਦੀ ਹੈ।
ਕਿਉਂਕਿ ਮੁਜੈਦੀਆ ਰਾਏ ਸਿੱਖ ਬਰਾਦਰੀ ਨਾਲ ਸਬੰਧ ਰੱਖਦਾ ਹੈ ਅਤੇ ਰਾਏ ਸਿੱਖ ਬਰਾਦਰੀ ਦੀ ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਦੇ ਵਿਧਾਨ ਸਭਾ ਹਲਕਿਆਂ ਤੋਂ ਵੋਟ ਖਿੱਚਣ ਲਈ ਇਹ ਪੱਤਾ ਖੇਡ ਸਕਦੀ ਹੈ।