ਪੇਪਰਾ ਦੀਆਂ ਤਾਰੀਖਾਂ ਨਾ ਮਿਲਣ ਕਾਰਨ ਨੋਜਵਾਨਾ ਵਲੋ ਨੈਸ਼ਨਲ ਹਾਈਵੇ ਜਾਮ
ਭਵਾਨੀਗੜ (ਗੁਰਵਿੰਦਰ ਸਿੰਘ) ਕੇਂਦਰ ਸਰਕਾਰ ਵੱਲੋਂ ਜਿਥੇ ਨੌਜਵਾਨਾਂ ਲਈ ਵੱਖ ਵੱਖ ਨੌਕਰੀਆਂ ਕੱਢੀਆਂ ਜਾ ਰਹੀਆਂ ਹਨ ਉਥੇ ਹੀ ਕੇਂਦਰ ਸਰਕਾਰ ਵੱਲੋਂ ਫੌਜ ਦੇ ਪੇਪਰ ਦੀਆਂ ਮਿਤੀਆਂ 2019 ਲੈ ਕੇ ਹੁਣ ਤਕ ਜਾਰੀ ਨਹੀਂ ਕੀਤੀਆਂ ਅੱਜ ਨੌਜਵਾਨਾਂ ਵੱਲੋਂ ਨੈਸ਼ਨਲ ਹਾਈਵੇ ਬਠਿੰਡਾ ਤੋਂ ਚੰਡੀਗੜ੍ਹ ਜਾਮ ਕਰ ਆਪਣਾ ਰੋਸ ਜ਼ਾਹਰ ਕੀਤਾ ਗਿਆ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 2019 ਤੋਂ ਲੈ ਕੇ ਹੁਣ ਤਕ 3 ਸਾਲਾਂ ਤੋਂ ਪੇਪਰ ਦੀ ਮੁੱਖ ਮਿਤੀ ਨਹੀਂ ਜਾਰੀ ਕੀਤੀ ਅਤੇ ਅੱਜ ਨੌਜਵਾਨਾਂ ਵਲੋਂ ਭਾਰੀ ਇਕੱਠ ਕਰ ਨੈਸ਼ਨਲ ਹਾਈਵੇ ਮੁੱਖ ਮਾਰਗ ਨੂੰ ਮੁਕੰਮਲ ਬੰਦ ਕਰ ਦਿੱਤਾ ਗਿਆ ਅਤੇ ਕਿਹਾ ਜਿੰਨਾ ਸਮਾਂ ਕੋਈ ਮਿਤੀ ਜਾਰੀ ਨਹੀਂ ਹੁੰਦੀ ਇਹ ਪ੍ਰਦਰਸ਼ਨ ਚੱਲਦਾ ਰਹੇਗਾ। ਇਸ ਮੌਕੇ ਹੌਲਦਾਰ ਕੁਲਦੀਪ ਸਿੰਘ, ਕਰਨ ਸਿੰਘ,ਗਿਆਨ ਸਿੰਘ .ਕਰਨਵੀਰ ਸਿੰਘ .ਅਵਤਾਰ ਸਿੰਘ .ਦਿਲਪ੍ਰੀਤ ਸਿੰਘ ਘਨ ਤਮਨ ਮਹਿਰਾ ਤੋ ਇਲਾਵਾ ਭਾਰੀ ਗਿਣਤੀ ਚ ਇਕੱਤਰ ਹੋਏ ਨੋਜਵਾਨਾ ਖਬਰ ਲਿਖੇ ਜਾਣ ਤੱਕ ਨੈਸ਼ਨਲ ਹਾੀਵੇ ਜਾਮ ਕਰ ਰੱਖੀ ਸੀ ।.