ਚੋਣ ਕਮਿਸ਼ਨ ਵੱਲੋ ਸਿਆਸੀ ਰੈਲੀਆਂ ਅਤੇ ਰੋਡ ਸ਼ੋਅ ਤੇ ਇੱਕ ਹਫਤਾ ਹੋਰ ਵਧਾਈ ਪਾਬੰਦੀ
ਨਵੀਂ ਦਿੱਲੀ– ਚੋਣ ਕਮਿਸ਼ਨ ਨੇ ਸਿਆਸੀ ਰੈਲੀਆਂ ਅਤੇ ਰੋਡ ਸ਼ੋਅ ’ਤੇ ਪਾਬੰਦੀ ਇਕ ਹਫ਼ਤਾ ਹੋਰ ਵਧਾ ਦਿੱਤੀ ਹੈ। ਯਾਨੀ ਹੁਣ 22 ਜਨਵਰੀ 2022 ਤਕ ਇਹ ਪਾਬੰਦੀਆਂ ਰਹਿਣਗੀਆਂ। ਹਾਲਾਂਕਿ, ਚੋਣ ਕਮਿਸ਼ਨ ਨੇ ਇੰਨਡੋਰ ਲਈ ਸਿਆਸੀ ਪਾਰਟੀਆਂ ਨੂੰ ਥੋੜ੍ਹੀ ਰਾਹਤ ਦਿੱਤੀ ਹੈ। ਹੁਣ ਇੰਨਡੋਰ ਵਾਰੀਆਂ ਥਾਵਾਂ ’ਤੇ ਘੱਟੋ-ਘੱਟ 300 ਜਾਂ ਕੁੱਲ ਸਮਰੱਥਾ ਦੇ 50 ਫੀਸਦੀ ਲੋਕਾਂ ਨਾਲ ਬੈਠਕਾਂ ਆਯੋਜਿਤ ਕੀਤੀਆਂ ਜਾ ਸਕਣਗੀਆਂ। ਹਾਲਾਂਕਿ, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਹਿਦਾਇਕ ਦਿੱਤੀ ਹੈ ਕਿ ਕੋਵਿਡ ਪ੍ਰੋਟੋਕੋਲ ਦਾ ਇਨ੍ਹਾਂ ਸਭਾਵਾਂ ਦੌਰਾਨ ਸਖਤੀ ਨਾਲ ਪਾਲਣ ਕਰਨਾ ਹੋਵੇਗਾ ਅਤੇ ਆਦਰਸ਼ ਚੋਣ ਜ਼ਾਬਤੇ ਦਾ ਵੀ ਉਲੰਘਣ ਨਹੀਂ ਹੋਣਾ ਚਾਹੀਦਾ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ 8 ਜਨਵਰੀ 2022 ਨੂੰ ਜੋ ਚੋਣਾਂ ਸੰਬੰਧੀ ਵਿਆਪਕ 16 ਸੂਤਰੀ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ, ਉਹ ਵੀ ਪਹਿਲਾਂ ਦੀ ਤਰ੍ਹਾਂ ਲਾਗੂ ਰਹਿਣਗੀਆਂ।

ਪਹਿਲਾਂ ਹੀ ਅਨੁਮਾਨ ਸੀ ਕਿ ਚੋਣ ਕਮਿਸ਼ਨ 5 ਸੂਬਿਾਂ ’ਚ ਚੋਣ ਰੈਲੀਆਂ, ਰੋਡ ਸ਼ੋਅ, ਸਾਈਕਲ ਜਾਂ ਬਾਈਕ ਰੈਲੀ ’ਤੇ ਪਾਬੰਦੀ 15 ਜਨਵਰੀ ਤੋਂ ਅੱਗੇ ਵਧਾ ਸਕਦਾ ਹੈ। ਚੋਣ ਕਮਿਸ਼ਨ ਨੇ 8 ਜਨਵਰੀ ਨੂੰ ਜਦੋਂ ਯੂ.ਪੀ., ਪੰਜਾਬ, ਗੋਆ, ਮਣੀਪੁਰ ਅਤੇ ਉੱਤਰਾਖੰਡ ’ਚ ਚੋਣਾਂ ਦਾ ਐਲਾਨ ਕੀਤਾ ਸੀ ਤਾਂ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ 15 ਜਨਵਰੀ ਤਕ ਰੈਲੀਆਂ ’ਤੇ ਰੋਕ ਲਗਾ ਦਿੱਤੀ ਸੀ। ਇਸਨੂੰ ਹੁਣ 22 ਜਨਵਰੀ ਤਕ ਵਧਾ ਦਿੱਤਾ ਗਿਆ ਹੈ। ਸਿਆਸੀ ਪਾਰਟੀਆਂ ਦੇ ਵੱਡੇ ਜਨਤਕ ਪ੍ਰੋਗਰਾਮਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਰੈਲੀਆਂ, ਰੋਡ ਸ਼ੋਅ ਆਦਿ ’ਤੇ ਪਾਬੰਦੀ ਦੀ ਮਿਆਦ ਨੂੰ ਹੋਰ ਅੱਗੇ ਵਧਾ ਦਿੱਤਾ ਹੈ। ਹਾਲਾਂਕਿ, ਇਹ ਪਾਬੰਦੀਆਂ ਅਜੇ ਇਕ ਹਫਤਾ ਹੋਰ ਵਧਾਈਆਂ ਗਈਆਂ ਹਨ।