ਪੰਜਾਬ ਦੇ ਸਕੂਲ ਕਾਲਜ 25 ਜਨਵਰੀ ਤੱਕ ਰਹਿਣਗੇ ਬੰਦ, ਸਰਕਾਰ ਨੇ ਲਿਆ ਇਕ ਹੋਰ ਵੱਡਾ ਫੈਸਲਾ
ਮਾਲਵਾ ਬਿਊਰੋ, ਚੰਡੀਗਡ਼੍ਹ
ਕੋਰੋਨਾ ਕਹਿਰ ਦੇ ਚੱਲਦਿਆਂ ਪੰਜਾਬ ਦੇ ਸਕੂਲ ਕਾਲਜ ਜਿਹੜੇ 15 ਜਨਵਰੀ ਤਕ ਬੰਦ ਕਰਨ ਦਾ ਸਰਕਾਰ ਵੱਲੋਂ ਹੁਕਮ ਦਿੱਤਾ ਗਿਆ ਸੀ, ਉਹ ਹੁਣ ਸਕੂਲ ਕਾਲਜ 25 ਜਨਵਰੀ ਤੱਕ ਬੰਦ ਰਹਿਣਗੇ।
ਦੱਸ ਦੇਈਏ ਕਿ ਸਰਕਾਰ ਵੱਲੋਂ ਜਾਰੀ ਨਵੇਂ ਹੁਕਮਾਂ ਵਿੱਚ ਕਿਹਾ ਗਿਆ ਕਿ ਕੋਰੋਨਾ ਕੇਸਾਂ ਦੇ ਵਧਣ ਕਾਰਨ ਸਕੂਲ ਕਾਲਜ 25 ਜਨਵਰੀ ਤੱਕ ਹੁਣ ਬੰਦ ਰਹਿਣਗੇ।
ਦੱਸ ਦਈਏ ਕਿ ਅੱਜ ਹੀ ਸਰਕਾਰ ਦੇ ਵੱਲੋਂ ਕੋਰੋਨਾ ਪਾਬੰਦੀਆਂ ਵਿਚ ਵਾਧਾ ਕਰਦਿਆਂ ਹੋਇਆਂ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ ਕਿ ਸਕੂਲ ਕਾਲਜ ਫਿਲਹਾਲ ਪੰਜਾਬ ਦੇ ਅੰਦਰ ਨਹੀਂ ਖੁੱਲ੍ਹਣਗੇ।
ਦੱਸਣਾ ਬਣਦਾ ਹੈ ਕਿ ਬੇਸ਼ੱਕ ਸਕੂਲ ਕਾਲਜ ਸਰਕਾਰ ਵੱਲੋਂ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ, ਪਰ ਇਸਦੇ ਬਾਵਜੂਦ ਵੀ ਸਕੂਲਾਂ ਕਾਲਜਾਂ ਵਿੱਚ ਸਟਾਫ਼ ਨੂੰ ਬੁਲਾਇਆ ਜਾ ਰਿਹਾ ਹੈ।