ਵਿਧਾਨ ਸਭਾ ਚੋਣਾਂ ਬਾਰੇ ਡੇਰਾ ਬਿਆਸ ਦਾ ਵੱਡਾ ਬਿਆਨ; ਪੜ੍ਹੋ ਪੂਰੀ ਖ਼ਬਰ
ਅੰਮ੍ਰਿਤਸਰ :
ਡੇਰਾ ਰਾਧਾ ਸੁਆਮੀ ਬਿਆਸ (Dera Radha Soami Beas) ਨੇ ਦੇਸ਼ ਵੱਖ-ਵੱਖ ਸੂਬਿਆਂ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ (Assembly Polls 2022) ਦੌਰਾਨ ਸਾਰੀਆਂ ਸਿਆਸੀ ਪਾਰਟੀਆਂ (Political Parties) ਤੋਂ ਦੂਰੀ ਬਣਾ ਕੇ ਰੱਖਣ ਦਾ ਫੈਸਲਾ ਕੀਤਾ ਹੈ।
ਸੰਪਰਦਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ (Gurinder Singh Dhillon) ਦੀ ਅਗਵਾਈ ਵਾਲੇ ਬਿਆਸ ਹੈੱਡਕੁਆਰਟਰ (Beas Headquarter) ਤੋਂ ਦੇਸ਼ ਭਰ ਦੇ ਸਾਰੇ ਰਾਧਾ ਸੁਆਮੀ ਸਤਿਸੰਗ ਕੇਂਦਰਾਂ ਨੂੰ ਪੈਰੋਕਾਰਾਂ ਨੂੰ ਇਸ ਸਬੰਧੀ ਸੂਚਿਤ ਕਰਨ ਲਈ ਇਕ ਸਰਕੂਲਰ ਵੀ ਜਾਰੀ ਕੀਤਾ ਹੈ।ਸਰਕੂਲਰ ਵਿਚ ਲਿਖਿਆ ਹੈ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਗਾਮੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਆਪ ਸਭ ਨੂੰ ਬੇਨਤੀ ਹੈ ਕਿ ਰਾਧਾ ਸੁਆਮੀ ਸੰਪਰਦਾ ਬਿਆਸ ਸਾਰੀਆਂ ਸਿਆਸੀ ਪਾਰਟੀਆਂ ਦਾ ਸਤਿਕਾਰ ਕਰਦੀ ਹੈ ਕਿਉਂਕਿ ਸਾਡੇ ਲਈ ਸਭ ਬਰਾਬਰ ਹਨ। ਜਾਤ ਅਨੁਸਾਰ ਵੋਟ ਹਰ ਵਿਅਕਤੀ ਦਾ ਨਿੱਜੀ ਅਧਿਕਾਰ ਹੈ।
ਇਸ ਲਈ ਇੱਥੇ ਸਾਨੂੰ ਸਾਰਿਆਂ ਨੂੰ ਸਮੁੱਚੇ ਸਮਾਜ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ।
ਆਪਣੇ ਸਾਰੇ ਰਾਧਾ ਸੁਆਮੀ ਕੇਂਦਰਾਂ ਨੂੰ ਸਰਕੂਲਰ ਜਾਰੀ ਕਰ ਕੇ, ਸੰਪਰਦਾ ਨੇ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਵਿਸ਼ੇਸ਼ ਸਿਆਸੀ ਪਾਰਟੀ ਦਾ ਪੱਖ ਜਾਂ ਮਦਦ ਕਰਨ ਲਈ ਅੱਗੇ ਨਾ ਜਾਣ ਦਾ ਫੈਸਲਾ ਕੀਤਾ ਹੈ।