ਵੱਡੀ ਖਬਰ: ਅਕਾਲੀ ਵਿਧਾਇਕ ਦੀ ਚੋਣ ਮੀਟਿੰਗ ‘ਚ ਚੱਲੀਆਂ ਗੋਲੀਆਂ, ਕਈ ਜਖ਼ਮੀ
ਮਾਲਵਾ ਬਿਊਰੋ, ਚੰਡੀਗੜ੍ਹ–

ਇਸ ਵੇਲੇ ਦੀ ਵੱਡੀ ਖਬਰ ਜਲੰਧਰ ਦੇ ਕਸਬਾ ਨਕੋਦਰ ਤੋਂ ਸਾਹਮਣੇ ਆ ਰਹੀ ਹੈ। ਜਿਥੇ ਇਕ ਅਕਾਲੀ ਵਿਧਾਇਕ ਵਲੋਂ ਚੋਣ ਮੀਟਿੰਗ ਕੀਤੀ ਜਾ ਰਹੀ ਸੀ ਤਾਂ ਇਸੇ ਦੌਰਾਨ ਚੋਣ ਮੀਟਿੰਗ ਵਿੱਚ ਗੋਲੀਆਂ ਚੱਲ ਗਈਆਂ।

ਦੱਸਿਆ ਜਾ ਰਿਹਾ ਹੈ ਕਿ, ਇਸ ਮੀਟਿੰਗ ਵਿੱਚ ਪਿੰਡ ਵਾਸੀ ਜਖ਼ਮੀ ਹੋ ਗਏ। ਫਿਲਹਾਲ ਗੋਲੀ ਚੱਲਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਸਬੰਧਤ ਥਾਣੇ ਦੀ ਪੁਲਿਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਚੋਣ ਜ਼ਾਬਤਾ ਲੱਗਣ ਦੇ ਵਿੱਚ ਗੋਲ਼ੀ ਚੱਲਣ ਦੀ ਸੂਚਨਾ ਮਿਲਦੇ ਹੀ ਤੁਰੰਤ ਡੀ. ਐੱਸ. ਪੀ. ਨਕੋਦਰ ਲਖਵਿੰਦਰ ਸਿੰਘ ਮੱਲ, ਸਿਟੀ ਥਾਣਾ ਮੁਖੀ ਕਿਰਪਾਲ ਸਿੰਘ, ਸਦਰ ਥਾਣਾ ਮੁਖੀ ਪਰਮਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ਉਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।