ਪੰਜਾਬ ਦੇ ਇਸ ਜ਼‍ਿਲ੍ਹੇ ‘ਚ ਪਾਬੰਦੀਆਂ ਦੇ ਨਵੇਂ ਹੁਕਮ ਜਾਰੀ; ਪੜ੍ਹੋ ਪੂਰੀ ਖ਼ਬਰ
ਰਾਤ ਦੇ ਸਮੇ ਸ਼ਰਾਬ ਦੀਆਂ ਦੁਕਾਨਾਂ 11 ਵਜੇ ਅਤੇ ਹੋਟਲ/ਢਾਬੇ 11:30 ਵਜੇ ਤੋਂ ਬਾਅਦ ਖੁੱਲ੍ਹੇ ਰੱਖਣ ‘ਤੇ ਪਾਬੰਦੀ
ਡਿਪਟੀ ਕਮਿਸ਼ਨਰ ਪੁਲਿਸ ਵੱਲੋਂ ਵੱਖ-ਵੱਖ ਪਾਬੰਦੀ ਹੁਕਮ ਜਾਰੀ
ਲੁਧਿਆਣਾ

ਡਿਪਟੀ ਕਮਿਸ਼ਨਰ ਪੁਲਿਸ, ਇੰਨਵੈਸਟੀਗੇਸ਼ਨ, (ਜੁਆਇੰਟ ਕਮਿਸ਼ਨਰ ਪੁਲਿਸ ਸਥਾਨਕ), ਲੁਧਿਆਣਾ ਵਰਿੰਦਰ ਸਿੰਘ ਬਰਾੜ ਨੇ ਜ਼ਾਬਤਾ ਫੌਜਦਾਰੀ ਸੰਘਤਾ 1973(1974 ਦਾ ਐਕਟ ਨੰ 2) ਦੀ ਧਾਰਾ 144 ਅਧੀਨ ਸੌਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਇਲਾਕੇ ਅੰਦਰ ਵੱਖ-ਵੱਖ ਤਰ੍ਹਾਂ ਦੇ ਪਾਬੰਦੀ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਰਾਤ ਸਮੇ ਕਾਫੀ ਦੇਰ ਤੱਕ ਹੋਟਲ, ਰੈਸਟੋਰੈਂਟ/ਢਾਬੇ, ਸ਼ਰਾਬ ਦੀਆ ਦੁਕਾਨਾ ਆਦਿ ਖੁਲੇ ਰਹਿੰਦੇ ਹਨ ਅਤੇ ਸਮਾਜ ਵਿਰੋਧੀ ਅਨਸਰਾ ਵੱਲੋ ਗੈਰ ਕਾਨੂੰਨੀ ਧੰਦੇ ਕੀਤੇ ਜਾਦੇ ਹਨ, ਕਈ ਵਾਰੀ ਸਰਾਰਤੀ ਅਨਸਰਾਂ ਵਲੋੋ ਇਨ੍ਹਾਂ ਹੋਟਲਾਂ/ਢਾਬਿਆਂ, ਸ਼ਰਾਬ ਦੀਆ ਦੁਕਾਨਾ ਤੇ ਹੁਲੜਬਾਜੀ ਕੀਤੀ ਜਾਦੀ ਹੈ। ਜਿਸ ਨਾਲ ਆਮ ਜਨਤਾ ਵਿਚ ਡਰ ਦੀ ਭਾਵਨਾਂ ਪੈਦਾ ਹੁੰਦੀ ਹੈ ਅਤੇ ਅਮਨ ਕਾਨੂੰਨ ਵਿਵਸਥਾ ਨੂੰ ਵੀ ਠੇਸ ਪਹੁੰਚਦੀ ਹੈ। ਇਸ ਲਈ ਰਾਤ ਦੇ ਸਮੇ ਹੋਟਲ/ਢਾਬਿਆਂ ਅਤੇ ਸ਼ਰਾਬ ਦੀਆ ਦੁਕਾਨਾ ਤੇ ਅਜਿਹੀਆਂ ਗੈਰ ਕਾਨੂੰਨੀ ਘਟਨਾਵਾ ਨੂੰ ਰੋਕਣ ਲਈ ਪਬਲਿਕ ਹਿੱਤ ਵਿਚ ਵਿਸ਼ੇਸ ਕਦਮ ਚੁੱਕਦਿਆਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਵਿੱਚ ਰਾਤ ਸਮੇ ਹੋਟਲ, ਰੈਸਟੋਰੈਂਟ/ਢਾਬੇ 11:30 ਪੀ.ਐਮ ਅਤੇ ਸ਼ਰਾਬ ਦੀਆ ਦੁਕਾਨਾ ਰਾਤ 11:00 ਪੀ.ਐਮ ਤੋ ਬਾਅਦ ਖੁਲੇ ਰਹਿਣ ਤੇ ਪਬਲਿਕ ਹਿੱਤ ਵਿਚ ਪਾਬੰਦੀ ਲਗਾਈ ਹੈ।

ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਆਮ ਪਬਲਿਕ ਵੱਲੋ ਲਾਈਵ ਸ਼ੋਅ ਕਰਵਾਏ ਜਾਦੇ ਹਨ। ਇੰਨ੍ਹਾਂ ਲਾਈਵ ਸ਼ੋਆ ਦੋਰਾਨ ਉਚੀ ਅਵਾਜ ਵਿੱਚ ਸਾਊਡ ਸਿਸਟਮ ਲਗਾ ਕੇ ਗਾਇਕਾ ਵੱਲੋ ਗਾਏ ਗਏ ਗਾਣਿਆ ਰਾਹੀ ਸ਼ਰਾਬ, ਨਸ਼ਿਆ ਆਦਿ ਦਾ ਪ੍ਰਚਾਰ ਕੀਤਾ ਜਾਂਦਾ ਹੈ ਜਿਸ ਕਾਰਨ ਲੜਾਈ ਝਗੜਾਂ ਹੋਣ ਅਤੇ ਜਾਨੀ ਮਾਲੀ ਨੁਕਸ਼ਾਨ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ। ਇਸ ਤੋ ਇਲਾਵਾ ਗਾਣਿਆ ਰਾਹੀ ਨਸ਼ਿਆ ਦੇ ਪ੍ਰਚਾਰ ਕਾਰਨ ਨਵੀ ਪੀਹੜੀ ਦੇ ਨੋਜਵਾਨਾ ਵਿੱਚ ਨਸ਼ੇ ਦੇ ਸੇਵਨ ਵਿੱਚ ਵਾਧਾ ਹੁੰਦਾ ਹੈ। ਇਸ ਲਈ ਇਸ ਪ੍ਰਕਿਰਿਆ ਨੂੰ ਰੋਕਣ ਲਈ ਪਬਲਿਕ ਹਿੱਤ ਵਿਚ ਅਤੇ ਆਮ ਜਨਤਾ ਦੀ ਜਾਨ ਮਾਲ ਦੀ ਰਾਖੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਲਾਈਵ ਸ਼ੋਆਂ ਦੋਰਾਨ ਉਚੀ ਅਵਾਜ ਵਿੱਚ ਸਾਊਡ ਸਿਸਟਮ ਲਗਾਕੇ ਗਾਇਕਾ ਵੱਲੋ ਗਾਏ ਗਏ ਗਾਣਿਆ ਰਾਹੀ ਸ਼ਰਾਬ, ਨਸ਼ੇ ਆਦਿ ਦੇ ਪ੍ਰਚਾਰ ਕਰਨ ਵਾਲੇ ਗਾਣਿਆ ਨੂੰ ਸਾਊਡ ਸਿਸਟਮ ਰਾਹੀ ਉਚੀ ਅਵਾਜ ਵਿੱਚ ਚਲਾਉਣ ‘ਤੇ ਤੁਰੰਤ ਪਾਬੰਦੀ ਲਗਾਈ ਜਾਂਦੀ ਹੈ।