ਵੱਡੀ ਖਬਰ: ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਇਸ ਹਲਕੇ ਤੋਂ ਲੜਨਗੇ ਚੋਣ, ਪੜ੍ਹੋ ਪੂਰੀ ਖਬਰ
ਮਾਲਵਾ ਬਿਊਰੋ, ਚੰਡੀਗੜ੍ਹ
ਬੀਤੇ ਕੱਲ੍ਹ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ 34 ਉਮੀਦਵਾਰ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ।
ਦੇਰ ਰਾਤ ਭਾਜਪਾ ਨੇ ਸੂਬੇ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਵੀ ਮੈਦਾਨ ਵਿਚ ਉਤਾਰ ਦਿੱਤਾ।
ਭਾਜਪਾ ਵਲੋਂ ਜਾਰੀ ਕੀਤੀ ਗਈ ਲਿਸਟ ਦੇ ਮੁਤਾਬਿਕ ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਵਿਧਾਨ ਸਭਾ ਚੋਣ ਲੜਨਗੇ।
ਦੱਸ ਦਈਏ ਕਿ, ਆਮ ਆਦਮੀ ਪਾਰਟੀ ਦੇ ਵਲੋਂ ਪੰਜਾਬ ਚੋਣਾਂ ਲਈ ਆਪਨੇ 117 ਉਮੀਦਵਾਰ ਐਲਾਨ ਦਿੱਤੇ ਹਨ।
ਕਾਂਗਰਸ ਪਹਿਲੀ ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ਤੋਂ ਬਾਅਦ ਹੁਣ ਦੂਜੀ ਲਿਸਟ ਜਾਰੀ ਕਰਨ ਦੀ ਤਿਆਰੀ ਵਿਚ ਹੈ।
ਇਸੇ ਤਰਾਂ ਅਕਾਲੀ ਦਲ ਬਸਪਾ ਆਪਣੇ ਉਮੀਦਵਾਰ ਹੋਲੀ ਹੋਲੀ ਐਲਾਨ ਰਿਹਾ ਹੈ।
ਉਥੇ ਹੀ ਦੂਜੇ ਪਾਸੇ, ਸੰਯੁਕਤ ਸਮਾਜ ਮੋਰਚਾ ਵਲੋਂ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ।
ਦੱਸ ਦਈਏ ਕਿ, ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਸਭ ਤੋਂ ਵੱਖਰੀਆਂ ਹੋਣ ਵਾਲੀਆਂ ਹਨ, ਕਿਉਂਕਿ ਅਕਾਲੀ ਬੀਜੇਪੀ ਵੱਖੋ ਵੱਖ ਲੜ ਰਹੇ ਹਨ