ਕੋਰੋਨਾ ਵਾਇਰਸ ਨੂੰ ਲੈ ਕੇ WHO ਦਾ ਵੱਡਾ ਬਿਆਨ, ਕਿਹਾ
ਨਵੀਂ ਦਿੱਲੀ-
ਵਿਸ਼ਵ ਸਿਹਤ ਸੰਗਠਨ (WHO) ਦਾ ਮੰਨਣਾ ਹੈ ਕਿ ਯੂਰਪ ਵਿੱਚ ਕੋਰੋਨਾ ਮਹਾਮਾਰੀ ਦਾ ਅੰਤ ਨੇੜੇ ਹੋ ਸਕਦਾ ਹੈ।
WHO ਦੀ ਤਾਜ਼ਾ ਰਿਪੋਰਟ ਮੁਤਾਬਕ ਕੋਰੋਨਾ ਮਹਾਮਾਰੀ ਆਪਣੇ ਤੀਜੇ ਸਾਲ ‘ਚ ਹੈ ਅਤੇ ਹੁਣ ਤਕ ਇਸ ਦੇ ਵਿਵਹਾਰ ‘ਤੇ ਨਜ਼ਰ ਰੱਖਣ ਵਾਲੇ ਮਾਹਿਰ ਦੱਸ ਰਹੇ ਹਨ ਕਿ ਮਹਾਮਾਰੀ ਦਾ ਅੰਤ ਨੇੜੇ ਹੈ।
ਜ਼ਿਆਦਾਤਰ ਦੇਸ਼ਾਂ ਵਿਚ ਕੋਰੋਨਾ ਦੀ ਨਵੀਂ ਲਹਿਰ ਆਪਣੇ ਸਿਖਰ ‘ਤੇ ਪਹੁੰਚ ਗਈ ਹੈ ਅਤੇ ਜਲਦੀ ਹੀ ਮਾਮਲੇ ਆਉਣੇ ਸ਼ੁਰੂ ਹੋ ਜਾਣਗੇ।
ਹਾਲਾਂਕਿ ਰਿਪੋਰਟ ‘ਚ ਭਾਰਤ ਸਮੇਤ ਹੋਰ ਦੇਸ਼ਾਂ ਦਾ ਜ਼ਿਕਰ ਕਰਦੇ ਹੋਏ ਲਿਖਿਆ ਗਿਆ ਹੈ ਕਿ ਇੱਥੇ ਮਾਮਲੇ ਵਧ ਸਕਦੇ ਹਨ, ਪਰ ਅਜਿਹੇ ਮਜ਼ਬੂਤ ਸੰਕੇਤ ਹਨ ਕਿ ਸਾਲ 2022 ਕੋਰੋਨਾ ਮਹਾਮਾਰੀ ਦਾ ਆਖਰੀ ਸਾਲ ਹੋਵੇਗਾ।