ਦੁਖ਼ਦ ਖ਼ਬਰ: ਪ੍ਰਸਿੱਧ ਗੀਤਕਾਰ ਦੇਵ ਥਰੀਕਿਆਂ ਵਾਲਾ ਨਹੀਂ ਰਹੇ
ਲੁਧਿਆਣਾ

ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਦੇਵ ਥਰੀਕਿਆਂ ਵਾਲੇ ਅੱਜ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਚਲ ਵਸੇ।

ਉਨ੍ਹਾਂ ਦਾ ਅੰਤਿਮ ਸਸਕਾਰ ਅੱਜ 25 ਜਨਵਰੀ ਨੂੰ ਦੁਪਹਿਰ 2 ਵਜੇ ਪਿੰਡ ਥਰੀਕੇ ਵਿਖੇ ਹੋਵੇਗਾ।

ਸੈਂਕੜੇ ਗੀਤ ਅਤੇ ਪੰਜਾਬੀ ਸਾਹਿਤ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਦੇਵ ਥਰੀਕੇ ਦੇ ਅਚਾਨਕ ਵਿਛੋੜੇ ਨਾਲ ਪੰਜਾਬੀ ਗੀਤਕਾਰੀ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ, ਜਿਨ੍ਹਾਂ ਦੀ ਹਮੇਸ਼ਾਂ ਘਾਟ ਰਡ਼ਕਦੀ ਰਹੇਗੀ।