ਰਹਿਬਰ ਫਾਉਂਡੇਸ਼ਨ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ
ਸਥਾਨਕ ਫੱਗੂਵਾਲਾ ਕੈਂਚੀਆ ਸਥਿੱਤ ਰਹਿਬਰ ਫਾਉਂਡੇਸ਼ਨ ਵਿਖੇ ਭਾਰਤ ਦਾ 73ਵਾਂ ਗਣਤੰਤਰ ਦਿਵਸ ਉਤਸਾਹ ਅਤੇ ਦੇਸ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੀ ਸੁਰੂਆਤ ਕਾਲਜ ਦੇ ਚੇਅਰਮੈਨ ਡਾ ਐਮ ਐਸ ਖਾਨ ਅਤੇ ਡਾ ਕਾਫ਼ਿਲਾ ਖਾਨ ਵਾਈਸ ਚੇਅਰਪਰਸਨ ਦੀ ਮੌਜੂਦਗੀ ਵਿਚ 26 ਜਨਵਰੀ 2022 ਨੂੰ ਗਣਤੰਤਰ ਦਿਵਸ ਮੌਕੇ ਤਿਰੰਗੇ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਅਤੇ ਨਾਲ ਹੀ ਕਾਲਜ ਦੇ ਵਿਿਦਆਰਥੀਆ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ। ਇਸ ਮੌਕੇ ਡਾ ਐਮ ਐਸ ਖਾਨ ਨੇ ਦੇਸ਼ ਦੇ ਸੰਵਿਧਾਨ ਰਚਣ ਤੇ ਗਣੰਤਤਰਤਾ ਦਿਵਸ ਦੇ ਮੱਹਤਵ ਬਾਰੇ ਵਿਦਆਰਥੀਆ ਨੂੰ ਜਾਣੂ ਕਰਵਾਇਆ ਅਤੇ ਰਾਸ਼ਟਰੀ ਗੀਤ ਦੀ ਮਹੱਤਤਾ ਵੀ ਵਿਦਆਰਥੀਆਂ ਨੂੰ ਸਮਝਾਈ। ਇਸ ਤੋਂ ਇਲਾਵਾ ਵੱਖ ਵੱਖ ਉਦਾਹਰਨਾ ਦੇ ਕੇ ਸਭ ਨੂੰ ਇੱਕ ਚੰਗੇ ਨਾਗਰਿਕ ਬਨਣ ਲਈ ਪ੍ਰੇਰਿਤ ਕੀਤਾ। ਕਾਲਜ ਦੀਆ ਪ੍ਰਾਪਤੀਆਂ ਤੇ ਚਾਨਣਾ ਪਾਇਆ ਤੇ ਵਿਦਆਰਥੀਆ ਵੱਲੋਂ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਮੌਕੇ ਟ੍ਰਾਸਪੋਰਟ ਮਨੈਜਰ ਨੱਛਤਰ ਸਿੰਘ, ਨਰਸਿੰਗ, ਡੀ ਫਾਰਮੇਸੀ ਅਤੇ ਬੀਐਡ ਕਾਲਜ਼ ਦੀਆਂ ਅਧਿਆਪਕਾਂ ਰਜਨੀ ਸ਼ਰਮਾ, ਸਿਮਰਨਪ਼੍ਰੀਤ ਕੌਰ, ਰਾਜਵੀਰ ਕੌਰ, ਅਮਰਿੰਦਰ ਕੌਰ, ਮਨਪ੍ਰੀਤ ਕੌਰ, ਪਵਨਦੀਪ ਕੌਰ, ਨਵਦੀਪ ਕਰ, ਡਾH ਸਾਦੀਆ ਅਤੇ, ਸ਼ਮਿੰਦਰ ਸਿੰਘ, ਅਸਗਰ ਅਲੀ, ਡਾ ਅਨੀਸੁਰ ਰਹਿਮਾਨ, ਡਾ ਅਬਦੁਲ ਕਲਾਮ, ਡਾ ਅਜੀਜ ਅਹਿਮਦ, ਮਹਿਤਾਬ ਆਲਮ, ਡਾ ਆਰਫ ਤੋ ਇਲਾਵਾ ਰਹਿਬਰ ਹਸਪਤਾਲ ਦਾ ਸਮੂਹ ਸਟਾਫ ਅਤੇ ਯੂਨਾਨੀੇ ਨਰਸਿੰਗ ਕਾਲਜ ਦੇ ਵਿਦਆਰਥੀਆਂ ਵੀ ਸ਼ਾਮਿਲ ਸਨ। ਇਸ ਵਿਸ਼ੇਸ ਮੌਕੇ ਡਾH ਮੋਹਮਦ ਸਾਂਦ ਖਾਨ ਵੱਲੋਂ ਵੀ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਗਈ।