ਵੱਡੀ ਖ਼ਬਰ: ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਲੜਨਗੇ ਆਜ਼ਾਦ ਚੋਣ
ਮਾਲਵਾ ਬਿਊਰੋ, ਚੰਡੀਗੜ੍ਹ
ਇਸ ਵੇਲੇ ਦੀ ਵੱਡੀ ਖ਼ਬਰ ਸੰਯੂਕਤ ਸਮਾਜ ਮੋਰਚਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ।
ਸੰਯੂਕਤ ਸਮਾਜ ਮੋਰਚਾ ਪਾਰਟੀ ਦੀ ਚੋਣ ਕਮਿਸ਼ਨ ਦੇ ਵਲੋਂ ਰਜਿਸਟ੍ਰੇਸ਼ਨ ਨਹੀਂ ਕੀਤੀ ਗਈ।
ਜਿਸ ਦੇ ਕਾਰਨ ਹੁਣ ਮੋਰਚਾ ਦੇ ਸਾਰੇ ਉਮੀਦਵਾਰ ਆਜ਼ਾਦ ਚੋਣਾਂ ਹੀ ਲੜਨਗੇ।
ਸੰਯੂਕਤ ਸਮਾਜ ਮੋਰਚਾ ਦੇ ਇੱਕ ਆਗੂ ਨੇ ਭਾਜਪਾ ਅਤੇ ਆਪ ਤੇ ਵੱਡੇ ਦੋਸ਼ ਲਗਾਏ ਹਨ।
ਆਗੂ ਨੇ ਦੱਸਿਆ ਕਿ, ਭਾਜਪਾ ਅਤੇ ਆਪ ਦੇ ਦਬਾਅ ਕਾਰਨ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਪਾਰਟੀ ਨੂੰ ਰਜਿਸਟਰ ਨਹੀਂ ਕੀਤਾ।
ਜਿਸ ਦੇ ਕਾਰਨ ਸੰਯੁਕਤ ਸਮਾਜ ਮੋਰਚਾ ਨੇ ਫ਼ੈਸਲਾ ਕੀਤਾ ਹੈ ਕਿ ਸਾਰੇ ਉਮੀਦਵਾਰ ਆਜ਼ਾਦ ਚੋਣਾਂ ਲੜਨਗੇ।