ਵੱਡੀ ਖਬਰ: ਅਕਾਲੀ-ਬਸਪਾ ਨੇ ਇਕੋ ਸੀਟ ਤੋਂ ਐਲਾਨੇ 2 ਉਮੀਦਵਾਰ; ਹੋਵੇਗੀ FIR ਦਰਜ
ਨਵਾਂਸ਼ਹਿਰ

ਨਵਾਂਸ਼ਹਿਰ ਦੀ ਰਾਜਨੀਤੀ ਵਿਚ ਉਸ ਸਮੇ ਸਿਆਸੀ ਭੁਚਾਲ ਆ ਗਿਆ, ਜਦੋਂ ਅਕਾਲੀ ਬਸਪਾ ਦੀ ਸੀਟ ਉਪਰ ਇਕ ਸੀਟ ਦੇ 2 – 2 ਦਾਅਵੇਦਾਰ ਨਿਕਲੇ।

ਬਾਬੂਸ਼ਾਹੀ ਦੀ ਖ਼ਬਰ ਦੇ ਮੁਤਾਬਕ, ਬਸਪਾ-ਅਕਾਲੀ ਦਲ ਗਠਜੋੜ ਸੀਟ ’ਤੇ ਪਾਰਟੀ ਵਲੋਂ ਨਛੱਤਰ ਪਾਲ ਹੁਰਾਂ ਲਈ ਮਾਇਆਵਤੀ ਵਲੋਂ ਟਿਕਟ ਐਲਾਨੀ ਗਈ ਸੀ।

ਨਛੱਤਰ ਪਾਲ ਵਲੋਂ ਕੱਲ ਨਾਮਜ਼ਦਗੀ ਭਰਨ ਤੋਂ ਬਾਅਦ, ਉਹਨਾਂ ਨੂੰ ਸ਼ਾਮ ਨੂੰ ਪਤਾ ਲੱਗਾ ਕਿ ਨਵਾਂ ਸ਼ਹਿਰ ਸੀਟ ਤੋਂ ਉਹਨਾਂ ਦੀ ਸੀਟ ਕੱਟ ਕੇ ਬਰਜਿੰਦਰ ਸਿੰਘ ਹੁਸੈਨਪੁਰੀ ਨੂੰ ਦੇ ਦਿੱਤੀ ਗਈ ਹੈ।

ਇਸ ਸਾਰੇ ਮਾਮਲੇ ਦੀ ਚਰਚਾ ਸੋਸ਼ਲ ਮੀਡੀਆ ਦੇ ਨਾਲ-ਨਾਲ ਨਵਾਂਸ਼ਹਿਰ ਵਿਚ ਹੋਣ ਲੱਗੀ। ਜਦੋਂ ਇਸ ਸੰਬੰਧੀ ਬਸਪਾ ਦੇ ਉੁਚ ਆਗੂਆਂ ਨਾਲ ਪਾਰਟੀ ਵਰਕਰਾਂ ਨੇ ਸੰਪਰਕ ਕੀਤਾ ਤਾਂ ਹਾਈਕਮਾਂਡ ਨੇ ਚੋਣ ਦਫਤਰ ਰਿਟਰਨਿੰਗ ਅਫਸਰ ਨੂੰ ਨਛੱਤਰ ਪਾਲ ਦੀ ਮਾਇਆਵਤੀ ਵਲੋਂ ਉਮੀਦਵਾਰ ਐਲਾਨੇ ਜਾਣ ਦੀ ਕਾਪੀ ਭੇਜੀ।

ਦੂਜੇ ਪਾਸੇ ਇਸ ਸਾਰੇ ਮਾਮਲੇ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜੀ ਨੇ ਦੱਸਿਆ ਕਿ ਇਸ ਸੰਬੰਧੀ ਧੋਖਾਧੜੀ ਦਾ ਮਾਮਲਾ ਉਹ ਦਰਜ ਕਰਵਾਉਣਗੇ। ਹਾਲਾਂਕਿ, ਇਹ ਪਤਾ ਨਹੀਂ ਲੱਗ ਸਕਿਆ ਕਿ FIR ਕਿਸ ਉੱਤੇ ਦਰਜ ਹੋਵੇਗੀ?