ਚੋਣ ਕਮਿਸ਼ਨ ਨੇ ਲਿਆ ਇੱਕ ਹੋਰ ਵੱਡਾ ਫ਼ੈਸਲਾ; ਰੈਲੀਆਂ ‘ਤੇ ਮੁੜ ਲਗਾਈ ਪਾਬੰਦੀ
ਨਵੀਂ ਦਿੱਲੀ:
ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਰੋਡ ਸ਼ੋਅ, ਸਾਈਕਲ ਅਤੇ ਵਾਹਨ ਰੈਲੀਆਂ ‘ਤੇ ਚੋਣ ਕਮਿਸ਼ਨ ਨੇ ਐਤਵਾਰ ਨੂੰ ਲਗਾਈ ਪਾਬੰਦੀ ਨੂੰ ਵਧਾ ਦਿੱਤਾ, ਪਰ ਸਿਆਸੀ ਮੀਟਿੰਗਾਂ ਨਾਲ ਜੁੜੇ ਨਿਯਮਾਂ ਵਿੱਚ ਢਿੱਲ ਦਿੱਤੀ।
ਇੱਕ ਬਿਆਨ ਵਿੱਚ ਕਮਿਸ਼ਨ ਨੇ ਕਿਹਾ ਕਿ ਖੁੱਲੀਆਂ ਮੀਟਿੰਗਾਂ, ਬੰਦ ਇਮਾਰਤਾਂ ਵਿੱਚ ਮੀਟਿੰਗਾਂ ਅਤੇ ਰੈਲੀਆਂ ਦੇ ਸਬੰਧ ਵਿੱਚ ਪਾਬੰਦੀਆਂ ਵਿੱਚ ਹੋਰ ਢਿੱਲ ਦਿੱਤੀ ਗਈ ਹੈ।
ਪਰ ਬੰਦ ਆਡੀਟੋਰੀਅਮਾਂ ਦੀ 50 ਪ੍ਰਤੀਸ਼ਤ ਸਮਰੱਥਾ ਅਤੇ ਖੁੱਲੇ ਮੈਦਾਨ ਦੀ 30 ਪ੍ਰਤੀਸ਼ਤ ਸਮਰੱਥਾ ਵਾਲੇ ਲੋਕ ਹੀ ਉਨ੍ਹਾਂ ਵਿੱਚ ਸ਼ਾਮਲ ਹੋ ਸਕਣਗੇ।
ਇਸ ਤੋਂ ਇਲਾਵਾ ਘਰ-ਘਰ ਪ੍ਰਚਾਰ ਕਰਨ ਲਈ ਵੱਧ ਤੋਂ ਵੱਧ 20 ਵਿਅਕਤੀਆਂ ਦੀ ਸੀਮਾ ਪਹਿਲਾਂ ਵਾਂਗ ਹੀ ਰਹੇਗੀ।
ਚੋਣ ਪ੍ਰਚਾਰ ‘ਤੇ ਪਾਬੰਦੀ ਸ਼ਾਮ 8 ਵਜੇ ਤੋਂ ਸਵੇਰੇ 8 ਵਜੇ ਤੱਕ ਲਾਗੂ ਰਹੇਗੀ। ਦੇਸ਼ ਵਿੱਚ ਉੱਤਰਾਖੰਡ, ਉੱਤਰ ਪ੍ਰਦੇਸ਼, ਗੋਆ, ਮਨੀਪੁਰ ਅਤੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।