ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਕੇ ਪ੍ਰਕਾਸ਼ ਪੁਰਵ 16 ਨੂੰ ਧੂਮ ਧਾਮ ਨਾਲ ਮਨਾਇਆ ਜਾਵੇਗਾ
15 ਫਰਵਰੀ ਨੂੰ ਨਗਰ ਕੀਰਤਨ ਸਜਾਏ ਜਾਣਗੇ : ਬਿਕਰਮ ਜੱਸੀ
ਭਵਾਨੀਗੜ (ਗੁਰਵਿੰਦਰ ਸਿੰਘ) ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦੇ 645ਵੇ ਪ੍ਰਕਾਸ਼ ਪੁਰਵ ਦੀਆਂ ਤਿਆਰੀਆਂ ਪੂਰੇ ਵਿਸ਼ਵ ਵਿੱਚ ਆਰੰਭ ਹੋ ਗਈਆਂ ਹਨ ਤੇ ਆਓੁਣ ਵਾਲੀ 16 ਫਰਵਰੀ ਨੂੰ ਭਵਾਨੀਗੜ ਦੇ ਗੁਰਦੁਆਰਾ ਰਵੀਦਾਸ ਜੀ ਮਹਾਰਾਜ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ । ਓੁਪਰੋਕਤ ਵਿਚਾਰਾ ਦਾ ਪ੍ਰਗਟਾਵਾ ਅੱਜ ਸ਼੍ਰੀ ਰਵੀਦਾਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਬਿਕਰਮਜੀਤ ਸਿੰਘ ਜੱਸੀ ਨੇ ਗੱਲਬਾਤ ਦੋਰਾਨ ਕੀਤਾ। ਓੁਹਨਾ ਦੱਸਿਆ ਕਿ 14 ਫਰਵਰੀ ਨੂੰ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵੀਦਾਸ ਜੀ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਤੇ ਪੰਦਰਾ ਫਰਵਰੀ ਨੂੰ ਨਗਰ ਕੀਰਤਨ ਹੋਣਗੇ । ਓੁਹਨਾ ਦੱਸਿਆ ਕਿ ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਚੋ ਹੁੰਦਾ ਹੋਇਆ ਬਲਿਆਲ ਰੋਡ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋਵੇਗੀ। ਓੁਹਨਾ ਦੱਸਿਆ ਕਿ ਸੋਲਾ ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠਾ ਦੇ ਭੋਗ ਪਾਏ ਜਾਣਗੇ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਮੋਕੇ ਬਿਕਰਮ ਜੱਸੀ ਜਿਲਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜਾ ਜੀ ਦੇ ਪ੍ਰਕਾਸ਼ ਪੁਰਵ ਤੇ ਹੁੰਮ ਹੂਮਾ ਕੇ ਗੁਰਦੁਆਰਾ ਸਾਹਿਬ ਵਿਖੇ ਪੁੱਜ ਕੇ ਅਸ਼ੀਰਵਾਦ ਪ੍ਰਾਪਤ ਕਰੋ।