ਵਿਨਰਜੀਤ ਗੋਲਡੀ ਦੇ ਹੱਕ ਚ ਸੁਖਬੀਰ ਬਾਦਲ ਪਹੁੰਚੇ ਭਵਾਨੀਗੜ੍ਹ
ਭਾਰੀ ਇਕੱਠ ਨੇ ਸਾਬਤ ਕਰ ਦਿੱਤਾ ਵਿਨਰਜੀਤ ਗੋਲਡੀ ਦੀ ਹੋਵੇਗੀ ਦਿੱਤ ਪੱਕੀ : ਸੁਖਬੀਰ ਬਾਦਲ
ਭਵਾਨੀਗੜ/ਸੰਗਰੂਰ (ਗੁਰਵਿੰਦਰ ਸਿੰਘ) ਅੱਜ ਹਲਕਾ ਸੰਗਰੂਰ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਦੇ ਹੱਕ ਵਿੱਚ ਭਵਾਨੀਗੜ ਵਿਖੇ ਇੱਕ ਵਿਸ਼ਾਲ ਚੋਣ ਰੈਲੀ ਕੀਤੀ ਗਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਤੇ ਬਸਪਾ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਸ਼ਮੂਲੀਅਤ ਕੀਤੀ ਗਈ। ਭਵਾਨੀਗੜ ਦੀ ਅਨਾਜ ਮੰਡੀ ਦੇ ਖਚਾਖਚਾ ਭਰੇ ਪੰਡਾਲ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਦੇ ਇਸ ਵਿਸ਼ਾਲ ਇਕੱਠ ਨੇ ਸਾਬਤ ਕਰ ਦਿੱਤਾ ਕਿ ਵਿਨਰਜੀਤ ਸਿੰਘ ਗੋਲਡੀ ਇਸ ਹਲਕੇ ਦੇ ਅਗਲੇ ਵਿਧਾਇਕ ਹੋਣਗੇ। ਵਿਰੋਧੀਆਂ ਤੇ ਤਾਬੜਤੋੜ ਹਮਲੇ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕੋ ਇੱਕ ਅਜਿਹੀ ਪਾਰਟੀ ਹੈ ਜਿਸ ਕੋਲ ਪੰਜਾਬੀਆਂ ਦੀ ਫੌਜ ਹੈ ਅਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦਿੱਲੀ ਦੀਆਂ ਪਾਰਟੀਆਂ ਹਨ ਜਿਨਾਂ ਨੂੰ ਬਾਹਰਲੇ ਲੋਕ ਚਲਾਉਂਦੇ ਹਨ।ਸ:ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਹੜੇ ਬਦਲਾਅ ਦੀ ਗੱਲ ਕਰਦੀ ਹੈ, ਇਹਦੇ 60 ਤੋਂ ਵੱਧ ਉਮੀਦਵਾਰ ਤਾਂ ਕਾਂਗਰਸ ਜਾਂ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਗਏ ਆਗੂ ਹਨ, ਇਨਾਂ ਦਲ ਬਦਲੂਆਂ ਦੇ ਸਿਰ ’ਤੇ ਕਿਹੜੇ ਬਦਲਾਅ ਦੀਆਂ ਗੱਲਾਂ ਕਰ ਰਹੇ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੀਆਂ ਟਿਕਟਾਂ ਕਰੋੜਾਂ ਰੁਪਏ ਵਿੱਚ ਵੇਚੀਆਂ ਹਨ, ਜਦੋਂ ਕਿ ਇਤਿਹਾਸ ਗਵਾਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਤੱਕ ਕਿਸੇ ਨੂੰ ਪੈਸੇ ਲੈ ਕੇ ਟਿਕਟ ਨਹੀਂ ਵੇਚੀ ਗਈ।ਸ: ਬਾਦਲ ਨੇ ਆਪ ਤੇ ਹਮਲੇ ਜਾਰੀ ਰੱਖਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਦਾ ਪੈਸੇ ਦਿੱਲੀ ਸਰਕਾਰ ਵੱਲੋਂ ਆ ਰਿਹਾ ਹੈ, ਲਗਭਗ 850 ਕਰੁੋੜ ਰੁਪਏ ਇਸ ਨੇ ਪੰਜਾਬ ਵਿੱਚ ਆਪਣੀ ਇਸ਼ਤਿਹਾਰਬਾਜ਼ੀ ’ਤੇ ਲਾ ਦਿੱਤਾ। ਉਨਾਂ ਕਿਹਾ ਪੰਜਾਬ ਵਿੱਚ ਵੀ ਸਰਕਾਰ ਬਣਾ ਕੇ ਇਹ ਪੰਜਾਬ ਦਾ ਪੈਸਾ ਆਪਣੀ ਜਥੇਬੰਦੀ ਦਾ ਦੂਜੇ ਸੂਬਿਆਂ ਵਿੱਚ ਵਿਸਥਾਰ ਕਰਨ ਲਈ ਇਸ਼ਤਿਹਾਰਬਾਜ਼ੀ ਤੇ ਲਾਉਣਗੇ। ਸ: ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ ਹੈ, ਅਕਾਲੀ ਦਲ ਨੇ ਹੀ ਪੰਜਾਬ ਵਿੱਚ ਥਰਮਲ ਪਲਾਂਟ ਲਾਏ, ਪੰਜਾਬ ਵਿੱਚ ਡੈਮਾਂ ਦੀ ਉਸਾਰੀ ਕਰਵਾਈ, ਏਅਰ ਪੋਰਟ ਬਣਾਇਆ, ਚਾਰ ਲੇਨ ਤੇ ਛੇ ਲੇਨ ਸੜਕਾਂ ਬਣਾਈਆਂ, 16 ਲੱਖ ਟਿਊਬਵੈਲ ਕੁਨੈਕਸ਼ਨਾਂ ਵਿੱਚੋਂ 14 ਲੱਖ ਦੇ ਕਰੀਬ ਅਕਾਲੀ ਸਰਕਾਰ ਵੱਲੋਂ ਦਿੱਤੇ ਗਏ, ਟਿਊਬਵੈਲਾਂ ਦੇ ਬਿਲ ਮੁਆਫ਼ ਕੀਤੇ, ਗਰੀਬ ਲੋਕਾਂ ਲਈ ਆਟਾ ਦਾਲ ਸਕੀਮਾਂ ਸ਼ੁਰੂ ਕੀਤੀਆਂ, ਸ਼ਗਨ ਸਕੀਮਾਂ ਦੀ ਰਾਸ਼ੀ ਵਧਾਈ, ਐਸ.ਸੀ. ਬੱਚਿਆਂ ਲਈ ਦਾਖਲਾ ਮੁਫ਼ਤ ਕਰਵਾਇਆ, ਪਿੰਡਾਂ ਵਿੱਚ ਸੇਵਾ ਕੇਂਦਰ ਖੋਲੇ, ਜਿੰਮ ਖੋਲੇ, ਕਬੱਡੀ ਦੇ ਵਿਸ਼ਵ ਕੱਪ ਵੀ ਕਰਵਾਏ ਪਰ ਅਫ਼ਸੋਸ ਮੌਜ਼ੂਦਾ ਕਾਂਗਰਸ ਸਰਕਾਰ ਨੇ ਅਕਾਲੀ ਸਰਕਾਰ ਵੇਲੇ ਅਰੰਭ ਕੀਤੇ ਸਾਰੇ ਕੰਮ ਬੰਦ ਕਰਵਾ ਦਿੱਤੇ ਗਏ।
ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਨੇ ਭਵਾਨੀਗੜ ਵਿਖੇ ਅਕਾਲੀ ਬਸਪਾ ਦੀ ਵਿਸ਼ਾਲ ਰੈਲੀ ਨੂੰ ਸਫ਼ਲ ਬਣਾਉਣ ਲਈ ਹਲਕਾ ਸੰਗਰੂਰ ਦੇ ਸਮੂਹ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕੀਤਾ ਹੈ। ਗੋਲਡੀ ਨੇ ਕਿਹਾ ਕਿ ਅੱਜ ਦੀ ਇਸ ਸਫ਼ਲ ਰੈਲੀ ਨੇ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਆਪਣੇ ਪੁਰਾਣੇ ਰੰਗ ਵਿੱਚ ਆ ਚੁੱਕਿਆ ਹੈ। ਹੁਣ ਕੋਈ ਵੀ ਮੁਸ਼ਕਿਲ ਅਕਾਲੀ ਦਲ ਤੇ ਬਸਪਾ ਦਾ ਰਾਹ ਨਹੀਂ ਰੋਕ ਸਕਦੀ, ਆਉਣ ਵਾਲੀ 10 ਮਾਰਚ ਨੂੰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਜਿਸ ਵਿੱਚ ਮੁੜ ਤੋਂ ਪੰਜਾਬ ਨੂੰ ਖੁਸ਼ਹਾਲੀ ਵੱਲ ਲੈ ਕੇ ਜਾਇਆ ਜਾਵੇਗਾ। ਉਨਾਂ ਕਿਹਾ ਕਿ ਅੱਜ ਦੀ ਰੈਲੀ ਵਿੱਚ ਪਹੁੰਚਣ ਵਾਲੇ ਇਕੱਲੇ ਇਕੱਲੇ ਵਰਕਰ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ। ਉਨਾਂ ਕਿਹਾ ਕਿ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾ ਕੇ ਜਿਸ ਤਰਾਂ ਉਨਾਂ ਤੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਿੱਚ ਵਿਸ਼ਵਾਸ ਦਿਖਾਇਆ ਹੈ, ਮੈਂ ਉਨਾਂ ਦਾ ਵਿਸ਼ਵਾਸ ਕਦੇ ਨਹੀਂ ਤੋੜਾਗਾਂ ਅਤੇ ਦਿਨ ਰਾਤ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਲੱਗਿਆ ਰਹਾਂਗਾ।ਸੁਖਬੀਰ ਬਾਦਲ ਨੇ ਪੰਜਾਬ ਵਾਸੀਆਂ ਨੂੰ ਦਿੱਤੇ 13 ਨੁਕਾਤੀ ਪ੍ਰੋਗਰਾਮ ਇਸ ਚੋਣ ਰੈਲੀ ਵਿੱਚ ਸੁਖਬੀਰ ਬਾਦਲ ਵੱਲੋਂ ਐਲਾਨ ਕੀਤਾ ਗਿਆ ਕਿ ਜਦੋਂ ਪੰਜਾਬ ਵਿੱਚ ਅਕਾਲੀ ਬਸਪਾ ਦੀ ਸਰਕਾਰ ਬਣ ਗਈ ਤਾਂ ਬਜ਼ੁਰਗਾਂ ਦੀ ਪੈਨਸ਼ਨ 3100 ਰੁਪਏ ਕੀਤੀ ਜਾਵੇਗੀ, ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 75 ਹਜ਼ਾਰ ਰੁਪਏ ਕੀਤੀ ਜਾਵੇਗੀ, ਨੀਲੇ ਕਾਰਡ ਮੁੜ ਤੋਂ ਆਰੰਭ ਕੀਤੇ ਜਾਣਗੇ, ਘਰ ਦੀ ਮੁਖੀ ਔਰਤ ਦੇ ਖਾਤੇ ਵਿੱਚ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ, 400 ਯੂਨਿਟ ਤੱਕ ਸਾਰਿਆਂ ਨੂੰ ਬਿਜਲੀ ਮੁਫ਼ਤ, ਗਰੀਬਾਂ ਲਈ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ, 5 ਲੱਖ ਗਰੀਬਾਂ ਨੂੰ ਨਵੇਂ ਘਰ ਬਣਾ ਕੇ ਦਿੱਤੇ ਜਾਣਗੇ, ਰੂੜੀਆਂ ਵਾਸਤੇ ਵਿਸ਼ੇਸ਼ ਜਗਾ ਦਿੱਤੀ ਜਾਵੇੀ, ਭਾਈ ਘਨਈਆ ਸਿਹਤ ਬੀਮਾ ਯੋਜਨਾ ਦੀ ਇਲਾਜ ਦੀ ਰਾਸ਼ੀ 10 ਲੱਖ ਰੁਪਏ ਕੀਤੀ ਜਾਵੇਗੀ, ਸਰਕਾਰੀ ਸਕੂਲਾਂ ਲਈ 12 ਹਜ਼ਾਰ ਕਰੋੜ ਖਰਚੇ ਜਾਣਗੇ, 25 ਹਜ਼ਾਰ ਦੀ ਆਬਾਦੀ ਪਿੱਛੇ 10 ਏਕੜ ਵਿੱਚ ਵੱਡੇ ਸਕੂਲ ਖੋਲੇ ਜਾਣਗੇ ਜਿਨਾਂ ਵਿੱਚ 5 ਹਜ਼ਾਰ ਵਿਦਿਆਰਥੀ ਪੜਨਗੇ, ਸਕੂਲਾਂ ਅੰਦਰ ਹੀ ਅਧਿਆਪਕਾਂ ਦੇ ਘਰ ਵੀ ਹੋਣਗੇ, ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦਾ ਖਰਚਾ 10 ਲੱਖ ਉਕਤ ਕਾਲਜ ਨੂੰ ਦੇਵੇਗੀ, ਬਸ਼ਰਤੇ ਵਿਦਿਆਰਥੀ ਨੂੰ ਉਸ ਕਾਲਜ ਦਾ ਪੱਤਰ ਸਰਕਾਰ ਨੂੰ ਲਿਆ ਕੇ ਦੇਣਾ ਹੋਵੇਗਾ, ਖੇਤੀ ਵਾਸਤੇ 10 ਰੁਪਏ ਪ੍ਰਤੀ ਲੀਟਰ ਤੇਲ ਸਸਤਾ ਦਿੱਤਾ ਜਾਵੇਗਾ, ਫਸਲਾਂ ਦੀ ਬੀਮਾ ਕੀਤਾ ਜਾਵੇਗਾ, ਦੁਕਾਨਦਾਰਾਂ ਵਾਸਤੇ ਕਰਜ਼ੇ ’ਚ ਵੱਡੀ ਰਾਹਤ ਹੋਵੇਗੀ, ਮੁਲਾਜ਼ਮਾਂ ਲਈ ਪੇਅ ਕਮਿਸ਼ਨ ਲਾਗੂ ਕੀਤਾ ਜਾਵੇਗਾ, 2004 ਤੋਂ ਬਾਅਦ ਭਰਤੀ ਹੋਣ ਵਾਲਿਆਂ ਨੂੰ ਪੈਨਸ਼ਨ ਦਿੱਤੀ ਜਾਵੇਗੀ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ।