ਮੈਡਮ ਪੁਸ਼ਪਾ ਦੇਵੀ ਨੇ ਦਿੱਤੀ ਟਰੈਫਿਕ ਨਿਯਮਾ ਦੀ ਜਾਣਕਾਰੀ
ਨਿੱਕੀ ਓੁਮਰ ਦੇ ਬੱਚਿਆਂ ਨੂੰ ਵਹੀਕਲ ਚਲਾਓੁਣ ਤੋ ਮਾਪੇ ਵੀ ਰੋਕਣ:ਪੁਸ਼ਪਾ ਰਾਣੀ
ਪਟਿਆਲਾ (ਕ੍ਰਿਸ਼ਨ ਗਰਗ) ਪੁਸ਼ਪਾ ਦੇਵੀ ਦੁਆਰਾ ਅਪੋਲੋ ਸਕੂਲ ਦੇ ਬੱਚਿਆਂ ਨੂੰ ਦਿੱਤੀ ਕਿ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਬਿਤੀ 16 ਫਰਵਰੀ 2022 ਦਿਨ ਬੁੱਧਵਾਰ ਸੀਨੀਅਰ ਪੁਲਸ ਕਪਤਾਨ ਸੰਦੀਪ ਗਰਗ ਦੀ ਰਹਿਨੁਮਾਈ ਹੇਠ ਟਰੈਫਿਕ ਪੁਲਸ ਪੁਸ਼ਪਾ ਰਾਣੀ ਨੇ ਆਨਲਾਈਨ ਜ਼ੂਮ ਮੀਟਿੰਗ ਰਾਹੀ ਅਪੋਲੋ ਪਬਲਿਕ ਸਕੂਲ ਦੇਵੀਗੜ੍ਹ ਦੇ ਬੱਚਿਆਂ ਨਾਲ ਮੀਟਿੰਗ ਕੀਤੀ ਉਨ੍ਹਾਂ ਨੇ ਬੱਚਿਆਂ ਨੂੰ ਸਮਾਜਿਕ ਨਾਲ ਸੰਬੰਧਤ ਬਹੁਤ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਉਨ੍ਹਾਂ ਨੇ ਬੱਚਿਆਂ ਨੂੰ ਟਰੈਫਿਕ ਨਿਯਮ ਕੋਰੋਨਾ ਮਹਾਂਮਾਰੀ ਚੰਗਾ ਅਤੇ ਬੁਰਾ ਸੰਪਰਕ ਛੇੜਛਾੜ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਡਰਾਈਵਿੰਗ ਨਾ ਕਰਨਾ ਆਦਿ ਸਮਾਜਿਕ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਸਮਝਾਇਆ ਅਤੇ ਉਨ੍ਹਾਂ ਨੇ ਜਾਗਰੂਕ ਹੋਣ ਲਈ ਕਿਹਾ ਉਨ੍ਹਾਂ ਨੇ ਬੱਚਿਆਂ ਨੂੰ ਐਮਰਜੈਂਸੀ ਨੰਬਰ ਵੀ ਮੁਹੱਈਆ ਕਰਵਾਇਆ ਉਨ੍ਹਾਂ ਦੇ ਇਸ ਉਪਰਾਲੇ ਸਦਕਾ ਬੱਚਿਆਂ ਦੇ ਨਾਲ ਨਾਲ ਮਾਪਿਆਂ ਤੇ ਅਧਿਆਪਕਾਂ ਨੂੰ ਵੀ ਕਾਫੀ ਜ਼ਰੂਰੀ ਜਾਣਕਾਰੀ ਗਿਆਨ ਹਾਸਲ ਹੋਇਆ ਉਨ੍ਹਾਂ ਦੇ ਇਸ ਸ਼ਲਾਘਾਯੋਗ ਕੰਮ ਦੀ ਸਕੂਲ ਦੇ ਮੁੱਖ ਅਧਿਆਪਕ ਮਾਪੇ ਤੇ ਅਧਿਆਪਕਾਂ ਨੇ ਸ਼ਲਾਘਾ ਕੀਤੀ