ਵੱਡੀ ਖ਼ਬਰ: ਮੋਗਾ ‘ਚ ਸਕੂਲ ਵੈਨ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ, ਬੱਚੇ ਅਤੇ ਅਧਿਆਪਕ ਹੋਏ ਗੰਭੀਰ ਜ਼ਖ਼ਮੀ
ਮਾਲਵਾ ਬਿਊਰੋ, ਮੋਗਾ

ਇਸ ਵੇਲੇ ਦੀ ਵੱਡੀ ਖ਼ਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ, ਜਿਥੇ ਇਕ ਟਰੱਕ ਅਤੇ ਸਕੂਲ ਵੈਨ ਦੇ ਵਿਚਾਲੇ ਭਿਆਨਕ ਟੱਕਰ ਹੋ ਗਈ।



ਇਸ ਟੱਕਰ ਦੇ ਵਿਚ ਜਿੱਥੇ ਦੋਵਾਂ ਵਾਹਨਾਂ ਦੇ ਡਰਾਈਵਰ ਜ਼ਖ਼ਮੀ ਦੱਸੇ ਜਾ ਰਹੇ ਹਨ, ਉਥੇ ਹੀ ਚਾਰ ਸਕੂਲੀ ਬੱਚੇ ਵੀ ਜ਼ਖਮੀ ਹੋ ਗਏ।

ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋ ਅਧਿਆਪਕ ਵੀ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਹਨ। ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਾਇਆ ਗਿਆ ਹੈ।

ਦੱਸ ਦੇਈਏ ਕਿ ਮੋਗਾ ਕੋਟਕਪੂਰਾ ਰੋਡ ਤੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ।

ਸਕੂਲ ਵੈਨ ਅਤੇ ਟਰੱਕ ਵਿਚਾਲੇ ਆਹਮੋ ਸਾਹਮਣੇ ਟੱਕਰ ਹੋਈ, ਜਿਸ ਵਿਚ 2 ਅਧਿਆਪਕ ਅਤੇ 4 ਬੱਚਿਆਂ ਤੋਂ ਇਲਾਵਾ ਦੋਨਾਂ ਵਾਹਨਾਂ ਦੇ ਡਰਾਈਵਰ ਗੰਭੀਰ ਰੂਪ ਚ ਜ਼ਖ਼ਮੀ ਹੋ ਗਏ ਹਨ।