Breaking- ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ‘ਤੇ ਲੱਗੀ ਭਿਆਨਕ ਅੱਗ
ਮਾਲਵਾ ਬਿਊਰ, ਚੰਡੀਗੜ੍ਹ

ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਅੱਜ ਦੁਪਹਿਰ ਇੱਕ ਦਫ਼ਤਰ ਨੇੜੇ ਅੱਗ ਲੱਗ ਗਈ। ਇਹ ਅੱਗ ਇਲੈਕਟ੍ਰਾਨਿਕ ਟੈਲੀਕਮਿਊਨੀਕੇਸ਼ਨ ਦਫਤਰ ਨੇੜੇ ਲੱਗੀ।



ਸਟੇਸ਼ਨ ਐਂਟਰੀ ਤੋਂ ਅੰਦਰ ਜਾ ਕੇ ਖੱਬੇ ਪਾਸੇ ਇਹ ਦਫ਼ਤਰ ਹੈ। ਅੱਗ ਫੈਲਦੀ ਦੇਖ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਹਰ ਪਾਸੇ ਧੂੰਆਂ ਫੈਲ ਗਿਆ।

ਖੁਸ਼ਕਿਸਮਤੀ ਨਾਲ ਇਸ ਅੱਗਜ਼ਨੀ ਦੀ ਘਟਨਾ ਕਾਰਨ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਕੋਈ ਨੁਕਸਾਨ ਨਹੀਂ ਹੋਇਆ। ਫਾਇਰ ਬ੍ਰਿਗੇਡ ਵਿਭਾਗ ਦੀਆਂ ਦੋ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ।

ਕੁਝ ਹੀ ਸਮੇਂ ਵਿੱਚ ਅੱਗ ’ਤੇ ਕਾਬੂ ਪਾ ਲਿਆ ਗਿਆ। ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਨੂੰ ਸੁਚੇਤ ਕੀਤਾ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।