ਚੋਣ ਨਤੀਜਿਆਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਦਾ ਵੱਡਾ ਬਿਆਨ, ਕਿਹਾ…
ਚੰਡੀਗੜ੍ਹ-

ਸੋਮਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ।



ਖ਼ਬਰਾਂ ਮੁਤਾਬਿਕ, ਕੈਪਟਨ ਅਮਰਿੰਦਰ ਨੂੰ ਗਠਜੋੜ ਦੀ ਪੰਜਾਬ ਚੋਣਾਂ ਵਿੱਚ ਸਥਿਤੀ ਬਾਰੇ ਪੁੱਛਿਆ ਗਿਆ ਤਾਂ, ਉਨ੍ਹਾਂ ਕਿਹਾ ਕਿ ਮੈਂ ਪੰਡਿਤ ਨਹੀਂ ਹਾਂ ਅਤੇ ਨਾ ਕੋਈ ਅਜਿਹਾ ਵਿਅਕਤੀ ਹਾਂ, ਜੋ ਭਵਿੱਖਬਾਣੀ ਕਰ ਸਕਾਂ।

ਉਨ੍ਹਾਂ ਕਿਹਾ ਕਿ ਮੇਰੀ ਪਾਰਟੀ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਭਾਜਪਾ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ, ਹੁਣ ਦੇਖਦੇ ਹਾਂ ਕੀ ਬਣਦਾ ਹੈ?