ਹੈਰੀਟੇਜ ਪਬਲਿਕ ਸਕੂਲ ਵਿਖੇ ਬਾਰ੍ਹਵੀਂ ਕਲਾਸ ਦੇ ਬੱਚਿਆਂ ਨੂੰ ਵਿਦਾਇਗੀ ਪਾਰਟੀ ਦਿੱਤੀ
ਭਵਾਨੀਗੜ੍ਹ ( ਗੁਰਵਿੰਦਰ ਸਿੰਘ ) ਹੈਰੀਟੇਜ ਪਬਲਿਕ ਸਕੂਲ ਰਾਮਪੁਰਾ ਰੋਡ ਭਵਾਨੀਗਡ਼੍ਹ ਵਿਖੇ ਸਕੂਲ ਮੁਖੀ ਸ੍ਰੀਮਤੀ ਮੀਨੂੰ ਸੂਦ ਦੀ ਅਗਵਾਈ ਵਿੱਚ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਨਿੱਘੀ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ ਪ੍ਰੋਗਰਾਮ ਦਾ ਆਗਾਜ਼ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਾਡਲਿੰਗ ਕਰਵਾਉਣ ਨਾਲ ਕੀਤਾ ਗਿਆ ।ਇਸ ਮੌਕੇ ਜੈਮਨ ਮਿਸਟਰ ਹੈਰੀਟੇਜ ਅਤੇ ਗੁਰਲੀਨ ਕੌਰ ਮਿਸ ਹੈਰੀਟੇਜ ਚੁਣੇ ਗਏ ਇਸ ਤੋਂ ਇਲਾਵਾ ਗ੍ਰੇਸੀ ਆਲਰਾਊਂਡਰ ਯਾਦਪ੍ਰੀਤ ਕੌਰ ਰਿਸਪਾਂਸੀਬਲ ਮਨਿੰਦਰ ਕੌਰ ਸਿੰਪਲ ਸਿਟੀ ਪਰਵਲੀਨ ਮਿਸ ਪੰਜਾਬਣ ਅਰਸ਼ਪ੍ਰੀਤ ਸਿੰਘ ਬੈਸਟ ਟਰਬਨ ਸਮੇਤ ਵਿਦਿਆਰਥੀਆਂ ਨੂੰ ਵਿਸ਼ੇਸ਼ ਖਿਤਾਬਾਂ ਨਾਲ ਸਨਮਾਨਤ ਕੀਤਾ ਗਿਆ ਬੱਚਿਆਂ ਨੇ ਵੱਖ ਵੱਖ ਖੇਡਾਂ ਦਾ ਅਨੰਦ ਮਾਣਿਆ। ਇਸ ਮੌਕੇ ਬਾਰ੍ਹਵੀਂ ਕਲਾਸ ਦੇ ਬੱਚਿਆਂ ਨੇ ਭਾਸ਼ਣ ਵੀ ਕੀਤੇ ਸਕੂਲ ਦੇ ਬੱਚਿਆਂ ਨੇ ਸਕੂਲ ਦੇ ਮੁਖੀ ਅਨਿਲ ਮਿੱਤਲ ਆਸ਼ਿਮਾ ਮਿੱਤਲ ਅਤੇ ਸ੍ਰੀਮਤੀ ਮੀਨੂੰ ਸੂਦ ਦਾ ਧੰਨਵਾਦ ਕੀਤਾ ਸਕੂਲ ਦੇ ਮੁਖੀਆਂ ਨੇ ਬੱਚਿਆਂ ਨੂੰ ਮਿਹਨਤ ਨਾਲ ਆਪਣੇ ਟੀਚੇ ਪ੍ਰਾਪਤ ਕਰਨ ਦਾ ਆਸ਼ੀਰਵਾਦ ਦਿੱਤਾ ।