ਭਾਜਪਾ ਲੀਡਰ ਹਰਜੀਤ ਗਰੇਵਾਲ ਦਾ ਵੱਡਾ ਬਿਆਨ, ਕਿਹਾ 10-12 ਸੀਟਾਂ ਜਿੱਤ ਕੇ ਕਰਾਂਗੇ ਅਕਾਲੀ ਦਲ ਨਾਲ ਗੱਠਜੋੜ
ਚੰਡੀਗੜ੍ਹ-

ਭਾਜਪਾ ਲੀਡਰ ਨੇ 10 ਮਾਰਚ ਨੂੰ ਆਉਣ ਵਾਲੇ ਨਤੀਜਿਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ, 10-12 ਸੀਟਾਂ ਅਸੀਂ ਜਿੱਤਾਂਗੇ ਅਤੇ ਅਕਾਲੀ ਦਲ ਦੇ ਨਾਲ ਗੱਠਜੋੜ ਕਰਕੇ ਪੰਜਾਬ ਦੇ ਅੰਦਰ ਸਰਕਾਰ ਬਣਵਾਂਗੇ।



ਇਸ ਤੋਂ ਇਲਾਵਾ ਗਰੇਵਾਲ ਨੇ ਇਹ ਵੀ ਕਿਹਾ ਕਿ, ਲੋਕਤੰਤਰ ਵਿੱਚ ਲੋਕ ਜੋ ਵੀ ਫੈਸਲਾ ਦਿੰਦੇ ਹਨ, ਉਹ ਉਸ ਨੂੰ ਸਵੀਕਾਰ ਕਰਦੇ ਹਨ। ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ ਤਾਂ ਠੀਕ ਹੈ, ਅਸੀਂ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਬੈਠਾਂਗੇ।

ਜੇਕਰ ਸਰਕਾਰ ਨੇ ਕੁਝ ਗਲਤ ਕੀਤਾ ਤਾਂ ਅਸੀਂ ਆਵਾਜ਼ ਉਠਾਵਾਂਗੇ। ਉਨ੍ਹਾਂ ਕਿਹਾ ਕਿ ਪਹਿਲਾਂ ਅਸੀਂ ਪੰਜਾਬ ਵਿੱਚ 3 ਸੀਟਾਂ ‘ਤੇ ਸੀ ਅਜਿਹਾ ਨਹੀਂ ਹੈ ਕਿ ਅਸੀਂ 117 ਸੀਟਾਂ ਜਿੱਤ ਲਈਏ। ਅਸੀਂ ਬੰਗਾਲ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ।