ਐਗਜ਼ਿਟ ਪੋਲ ‘ਤੇ ਅਕਾਲੀ ਦਲ ਦਾ ਵੱਡਾ ਬਿਆਨ, ਕਿਹਾ ਚੋਣ ਪੰਡਿਤ ਗ਼ਲਤ ਸਾਬਤ ਹੋਣਗੇ
ਚੰਡੀਗੜ੍ਹ-
ਪੰਜਾਬ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਪਿਛਲੇ ਦਿਨੀਂ ਆਈਆਂ ਐਗਜਿਟ ਪੋਲਾਂ ਨੇ ਆਮ ਆਦਮੀ ਪਾਰਟੀ ਦੀ ਬੜ੍ਹਤ ਵਿਖਾ ਕੇ, ਸਾਰੀਆਂ ਸਿਆਸੀ ਪਾਰਟੀਆਂ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ।
ਇਸ ਐਗਜਿਟ ਪੋਲ ਵਿੱਚ ਜਿੱਥੇ ਪੰਜਾਬ ਅੰਦਰ ਆਪ ਦੀ ਸਰਕਾਰ ਬਣਦੀ ਵਿਖਾਈ ਦੇ ਰਹੀ ਹੈ, ਉਥੇ ਹੀ ਕਾਂਗਰਸ, ਅਕਾਲੀ ਅਤੇ ਭਾਜਪਾ ਸਮੇਤ ਹੋਰਨਾਂ ਪਾਰਟੀਆਂ ਦਾ ਬਿਲਕੁਲ ਸਫ਼ਾਇਆ ਹੁੰਦਾ ਵਿਖਾਈ ਦੇ ਰਿਹਾ ਹੈ।
ਐਗਜ਼ਿਟ ਪੋਲ ‘ਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਚੀਮਾ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਚੀਮਾ ਨੇ ਐਗਜ਼ਿਟ ਪੋਲ ‘ਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ, ‘‘ਸਾਨੂੰ ਚੋਣਾਂ ਤੋਂ ਪਹਿਲਾਂ ਤੇ ਮਗਰੋਂ ਕੀਤੇ ਚੋਣ ਸਰਵੇਖਣਾਂ ’ਤੇ ਯਕੀਨ ਨਹੀਂ ਹੈ।
ਪਿਛਲੀਆਂ ਚੋਣਾਂ ਮੌਕੇ ਵੀ ਇਹ ਪੂਰੀ ਤਰ੍ਹਾਂ ਗ਼ਲਤ ਸਾਬਤ ਹੋਏ ਸੀ ਤੇ ਐਤਕੀਂ ਫਿਰ ਚੋਣ ਪੰਡਿਤ ਗ਼ਲਤ ਸਾਬਤ ਹੋਣਗੇ। ਅਕਾਲੀ ਵੱਡੇ ਬਹੁਮਤ ਨਾਲ ਸੱਤਾ ਵਿੱਚ ਆਉਣਗੇ।’’ News-18