ਸਿੱਖਿਆ ਵਿਭਾਗ ਦੀਆਂ ਯੋਜਨਾਵਾਂ ਦੀ ਬਣੀ Fake ਵੈੱਬਸਾਈਟ, ਵਿਭਾਗ ਵਲੋਂ ਅਲਰਟ ਜਾਰੀ
ਨਵੀ ਦਿੱਲੀ
ਬੇਰੁਜ਼ਗਾਰ ਨੌਜਵਾਨਾਂ ਨੂੰ ਠੱਗਣ ਲਈ ਕੁੱਝ ਸ਼ਰਾਰਤੀ ਅਨਸਰਾਂ ਦੇ ਵਲੋਂ ਸਿੱਖਿਆ ਵਿਭਾਗ ਦੀ ਕਾਪੀ ਕਰਕੇ, ਫੇਕ ਵੈਬਸਾਈਟ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਵੇਂ ਹੀ ਜਾਣਕਾਰੀ ਫੇਕ ਵੈਬਸਾਈਟ ਬਾਰੇ ਸਿੱਖਿਆ ਵਿਭਾਗ ਨੂੰ ਪਤਾ ਲੱਗੀ ਹੈ, ਉਨ੍ਹਾਂ ਦੇ ਵਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ।



ਨਿਊਜ਼ ਏਜੰਸੀ ਆਈਏਐਨਐਸ ਦੇ ਹਵਾਲੇ ਨਾਲ ਦੇਸ਼ ਕਲਿੱਕ ਵਲੋਂ ਛਾਪੀ ਗਈ ਖ਼ਬਰ ਦੇ ਮੁਤਾਬਿਕ ਸਿੱਖਿਆ ਵਿਭਾਗ ਦੀ ਜਾਣਕਾਰੀ ਵਿੱਚ ਇਹ ਸਾਹਮਣੇ ਆਇਆ ਹੈ ਕਿ ਨੌਕਰੀ ਦੀ ਭਾਲ ਕਰ ਰਹੇ ਆਮ ਨੌਜਵਾਨਾਂ ਨੂੰ ਠੱਗਣ ਲਈ ਮੰਤਰਾਲੇ ਦੇ ਵਿਭਾਗਾਂ ਤੇ ਯੋਜਨਾਵਾਂ ਦੇ ਨਾਮ ਵਰਗੀਆਂ ਕਈ ਵੈਬਸਾਈਟਾਂ ਜਿਵੇਂ ਸਿੱਖਿਆ ਆਨਲਾਈਨ ਤੇ ਸਿੱਖਿਆ ਅਭਿਆਨ ਵਰਗੀ ਵੈਬਸਾਈਟ ਬਣਾਈ ਗਈ ਹੈ।

ਕੇਂਦਰੀ ਸਿੱਖਿਆ ਵਿਭਾਗ ਮੁਤਾਬਕ ਇਹ ਵੈਬਸਾਈਟਾਂ ਬਿਨੈਕਾਰਾਂ ਨੂੰ ਰੁਜ਼ਗਾਰ ਦੇ ਮੌਕੇ ਦੀ ਪੇਸ਼ਕਸ਼ ਕਰ ਰਹੀਆਂ ਹਨ ਅਤੇ ਅਸਲੀ ਵੈਬਸਾਈਟ ਦੀ ਤਰ੍ਹਾਂ ਵੈਬਸਾਈਟ ਦੇ ਲੇਆਊਟ, ਕੰਟੈਂਟ ਅਤੇ ਪ੍ਰਸਤੁਤੀਕਰਨ ਰਾਹੀਂ ਨੌਕਰੀ ਦੇ ਇਛੁੱਕ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।



ਨਾਲ ਹੀ ਬਿਨੈਕਾਰ ਲਈ ਪ੍ਰਤੀਕਿਰਿਆ ਦੇਣ ਵਾਲਿਆਂ ਤੋਂ ਪੈਸੇ ਦੀ ਮੰਗ ਕਰ ਰਹੀ ਹੈ। ਜਿੱਥੇ ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ ਦੇ ਧਿਆਨ ਇਨ੍ਹਾਂ ਵੈਬਸਾਈਟਾਂ ਦੇ ਨਾਮ ਆਏ ਹਨ, ਉਥੇ ਅਜਿਹੀਆਂ ਕਈ ਹੋਰ ਵੈਬਸਾਈਟ ਤੇ ਸੋਸ਼ਲ ਮੀਡੀਆ ਖਾਤਿਆਂ ਨੂੰ ਹੋ ਸਕਦੇ ਹਨ ਜੋ ਨੌਕਰੀ ਦਾ ਵਿਸ਼ਵਾਸ ਦਿਵਾ ਰਹੀ ਹੈ ਅਤੇ ਨਿਯੁਕਤੀ ਪ੍ਰਕਿਰਿਆ ਲਈ ਪੈਸੇ ਦੀ ਮੰਗ ਕਰ ਰਹੀ ਹੈ।

ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਇਸ ਸਬੰਧ ਵਿੱਚ ਆਮ ਜਨਤਾ ਨੂੰ ਅਜਿਹੀਆਂ ਵੈਬਸਾਈਟਾਂ ਉਤੇ ਰੁਜ਼ਾਗਰ ਦੇ ਮੌਕੇ ਲਈ ਬਿਨੈ ਪੱਤਰ ਤੋਂ ਬੱਚਣ ਅਤੇ ਇਹ ਯਕੀਨੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਵੈਬਸਾਈਟ ਅਧਿਕਾਰਤ ਹੈ ਜਾਂ ਨਹੀਂ। ਇਸ ਦੇ ਲਈ ਉਨ੍ਹਾਂ ਸਬੰਧਤ ਵਿਭਾਗ ਦੀ ਵੈਬਸਾਈਟ ਉਤੇ ਜਾ ਕੇ ਵਿਅਕਤੀਗਤ ਪੁੱਛਗਿੱਛ, ਟੈਲੀਫੋਨ ਕਾਲ, ਈਮੇਲ ਰਾਹੀਂ ਆਪਦੇ ਹਿੱਤਾਂ ਦੀ ਰੱਖਿਆ ਕਰਨੀ ਚਾਹੀਦੀ ਹੈ।