Big News- ਈਵੀਐਮ ਮਸ਼ੀਨਾਂ ਨਾਲ ਭਰਿਆ ਟਰੱਕ ਬਰਾਮਦ, ADM ਖਿਲਾਫ਼ ਵੱਡੀ ਕਾਰਵਾਈ
ਉੱਤਰ ਪ੍ਰਦੇਸ਼

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ ਨਤੀਜਿਆਂ ਤੋਂ ਪਹਿਲਾਂ ਨੂੰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਈਵੀਐਮ ਨੂੰ ਲੈ ਕੇ UP ਸਰਕਾਰ ‘ਤੇ ਗੰਭੀਰ ਦੋਸ਼ ਲਗਾਏ ਹਨ। ਅਖਿਲੇਸ਼ ਯਾਦਵ ਨੇ ਕਿਹਾ ਕਿ ਵਾਰਾਣਸੀ ‘ਚ EVM ਨੂੰ ਟਰੱਕਾਂ ਰਾਹੀਂ ਕਿਤੇ ਲਿਜਾਇਆ ਜਾ ਰਿਹਾ ਹੈ।



ABP NEWS ਦੀ ਖ਼ਬਰ ਮੁਤਾਬਿਕ, ਅਖਿਲੇਸ਼ ਯਾਦਵ ਨੇ ਦਾਅਵਾ ਕੀਤਾ ਕਿ 1 ਟਰੱਕ ਨੂੰ ਲੋਕਾਂ ਨੇ ਰੋਕਿਆ, ਪਰ 2 ਟਰੱਕ ਭੱਜ ਗਏ। ਹੁਣ ਇਸ ਮਾਮਲੇ ਵਿੱਚ ਚੋਣ ਕਮਿਸ਼ਨ ਨੇ ਵਾਰਾਣਸੀ ਦੇ ਏਡੀਐਮ ਐਨਕੇ ਸਿੰਘ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਚੋਣ ਕਮਿਸ਼ਨ (ਈਸੀ) ਨੇ ਕਿਹਾ ਕਿ ਚੋਣ ਕਮਿਸ਼ਨ ਨੇ ਯੂਪੀ ਦੇ ਸੀਈਓ ਨੂੰ ਵਾਰਾਣਸੀ ਦੇ ਏਡੀਐਮ ਐਨਕੇ ਸਿੰਘ ਖ਼ਿਲਾਫ਼ ਸਿਖਲਾਈ ਈਵੀਐਮ ਦੀ ਆਵਾਜਾਈ ਵਿੱਚ ਨਿਯਮਾਂ ਦੀ ਕਥਿਤ ਉਲੰਘਣਾ ਲਈ ਕਾਰਵਾਈ ਕਰਨ ਲਈ ਕਿਹਾ ਹੈ। ਐਨਕੇ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।


ਵਾਰਾਣਸੀ ਦੇ ਜ਼ਿਲ੍ਹਾ ਮੈਜਿਸਟਰੇਟ/ਜ਼ਿਲ੍ਹਾ ਚੋਣ ਅਧਿਕਾਰੀ ਕੌਸ਼ਲ ਰਾਜ ਸ਼ਰਮਾ ਨੇ ਕਿਹਾ, “ਈਵੀਐਮ ਇੰਚਾਰਜ ਵਧੀਕ ਜ਼ਿਲ੍ਹਾ ਮੈਜਿਸਟਰੇਟ ਨਲਿਨੀ ਕਾਂਤ ਸਿੰਘ ਨੂੰ 8 ਮਾਰਚ ਨੂੰ ਦੇਰ ਰਾਤ ਨੂੰ ਤੁਰੰਤ ਪ੍ਰਭਾਵ ਨਾਲ ਚੋਣ ਕੰਮ ਤੋਂ ਮੁਕਤ ਕਰ ਦਿੱਤਾ ਗਿਆ ਸੀ।

ਉਨ੍ਹਾਂ ਕਿਹਾ, “ਜ਼ਿਲ੍ਹਾ ਚੋਣ ਅਫ਼ਸਰ ਅਤੇ ਉਪ ਜ਼ਿਲ੍ਹਾ ਚੋਣ ਅਫ਼ਸਰ ਨੂੰ ਸੂਚਿਤ ਕੀਤੇ ਬਿਨਾਂ ਅਤੇ ਉਮੀਦਵਾਰਾਂ ਨੂੰ ਮੂਵਮੈਂਟ ਪਲਾਨ ਦਿੱਤੇ ਬਿਨਾਂ ਹੀ ਵੇਅਰਹਾਊਸ ਵਿੱਚੋਂ ਈ.ਵੀ.ਐਮ ਦੀ ਢੋਆ-ਢੁਆਈ ਦੀ ਸੂਚਨਾ ਦਿੱਤੀ ਗਈ ਅਤੇ ਟਰਾਂਸਪੋਰਟ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਚੋਣ ਅਫ਼ਸਰ ਨੂੰ ਹਟਾ ਦਿੱਤਾ ਗਿਆ ਹੈ।