Big Breaking- ਚੋਣ ਨਤੀਜਿਆਂ ਤੋਂ ਪਹਿਲਾਂ ਆਨੰਦਪੁਰ ਸਾਹਿਬ ‘ਚ ਹੋਇਆ ਵੱਡਾ ਜਬਰਦਸਤ ਧਮਾਕਾ
ਸ੍ਰੀ ਅਨੰਦਪੁਰ ਸਾਹਿਬ :
ਇਸ ਵੇਲੇ ਦੀ ਵੱਡੀ ਖ਼ਬਰ ਸ਼੍ਰੀ ਆਨੰਦਪੁਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਵੱਡਾ ਬਲਾਸਟ ਹੋ ਗਿਆ ਹੈ। ਏਬੀਪੀ ਦੀ ਖ਼ਬਰ ਦੇ ਅਨੁਸਾਰ ਇਹ ਘਟਨਾ ਚੋਣ ਨਤੀਜਿਆਂ ਤੋਂ ਠੀਕ ਇੱਕ ਦਿਨ ਪਹਿਲਾਂ ਵਾਪਰੀ ਹੈ ਅਤੇ ਕੁੱਝ ਸ਼ਰਾਰਤੀ ਅਨਸਰਾਂ ਦੇ ਵਲੋਂ ਇਸ ਨੂੰ ਅੰਜ਼ਾਮ ਦਿੱਤਾ ਹੋ ਸਕਦਾ ਹੈ।
ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ, ਕਲਮਾਂ ਚੌਂਕੀ ਦੇ ਲਾਗੇ ਇਹ ਧਮਾਕਾ ਹੋਇਆ ਹੈ ਅਤੇ ਇਸ ਧਮਾਕੇ ਨਾਲ ਚੌਂਕੀ ਦੀਆਂ ਦੀਵਾਰਾਂ ਨੂੰ ਨੁਕਸਾਨ ਪੁੱਜਿਆ ਹੈ।
ਇਸ ਘਟਨਾ ਸਬੰਧੀ ਪੁਲਿਸ ਅਧਿਕਾਰੀਆਂ ਦੇ ਵਲੋਂ ਸਖ਼ਤੀ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਅੱਗੇ ਕਿਹਾ ਕਿ ਇਸ ਦੇ ਨਾਲ ਹੀ ਫੋਰੈਂਸਿਕ ਟੀਮ ਬੁਲਾ ਕੇ ਇਸ ਘਟਨਾ ਦੀ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।