CBSE ਨੇ ਜਾਰੀ ਕੀਤੀ 10ਵੀਂ ਅਤੇ 12ਵੀਂ ਦੀ ਡੇਟਸ਼ੀਟ, ਜਾਣੋ ਕਦੋਂ ਹੋਣਗੇ ਪੇਪਰ
ਨਵੀਂ ਦਿੱਲੀ :
CBSE ਨੇ 10ਵੀਂ ਅਤੇ 12ਵੀਂ ਜਮਾਤ ਲਈ ਟਰਮ-2 ਦੀ ਪ੍ਰੀਖਿਆ ਦਾ ਐਲਾਨ ਕਰ ਦਿੱਤਾ ਹੈ। ਇਹ ਬੋਰਡ ਪ੍ਰੀਖਿਆ 26 ਅਪ੍ਰੈਲ ਤੋਂ ਔਫਲਾਈਨ ਮੋਡ ਵਿੱਚ ਹੋਵੇਗੀ।
CBSE ਅਧਿਕਾਰੀਆਂ ਨੇ ਬੁੱਧਵਾਰ (09 ਫਰਵਰੀ, 2022) ਨੂੰ ਇਹ ਜਾਣਕਾਰੀ ਦਿੱਤੀ। ਇਹ ਫੈਸਲਾ ਵੱਖ-ਵੱਖ ਹਿੱਸੇਦਾਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਅਤੇ ਦੇਸ਼ ਵਿੱਚ ਕੋਵਿਡ-19 ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ।
26 ਅਪ੍ਰੈਲ ਤੋਂ ਹੋਣਗੀਆਂ ਪ੍ਰੀਖਿਆਵਾਂ
ਟਰਮ-2 ਦੀ ਪ੍ਰੀਖਿਆ ਸਿਰਫ ਔਫਲਾਈਨ ਮੋਡ ਵਿੱਚ ਆਯੋਜਿਤ ਕੀਤੀ ਜਾਵੇਗੀ। ਸੀਬੀਐਸਈ ਦੇ ਪ੍ਰੀਖਿਆ ਕੰਟਰੋਲਰ ਸਨਯਮ ਭਾਰਦਵਾਜ ਨੇ ਇਹ ਜਾਣਕਾਰੀ ਦਿੱਤੀ ਹੈ। ਥਿਊਰੀ ਪ੍ਰੀਖਿਆਵਾਂ 26 ਅਪ੍ਰੈਲ 2022 ਤੋਂ ਸ਼ੁਰੂ ਹੋਣਗੀਆਂ। ਇਸ ਦੇ ਨਾਲ ਹੀ 10ਵੀਂ ਅਤੇ 12ਵੀਂ ਦੀ ਡੇਟਸ਼ੀਟ ਵੀ ਜਾਰੀ ਕਰ ਦਿੱਤੀ ਗਈ ਹੈ।