ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਨਰਿੰਦਰ ਕੌਰ ਭਰਾਜ ਦਾ ਕੀਤਾ ਸਨਮਾਨ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਆਸ਼ਾ ਵਰਕਰ ਅਤੇ ਫੈਸਲੀਏਟਕ ਯੂਨੀਅਨ ਨਿਰੋਲ ਕਿਰਨਦੀਪ ਕੌਰ ਪੰਜੋਲਾ ਗਰੁੱਪ ਪੰਜਾਬ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਸੰਗਰੂਰ ਤੋਂ ਜੇਤੂ ਪ੍ਰਾਪਤ ਕੀਤੇ ਉਮੀਦਵਾਰ ਸ੍ਰੀ ਨਰਿੰਦਰ ਕੌਰ ਭਰਾਜ ਦਾ ਸਨਮਾਨ ਕੀਤਾ । ਇਸ ਮੌਕੇ ਉਨ੍ਹਾਂ ਮੈਡਮ ਨਰਿੰਦਰ ਕੌਰ ਭਰਾਜ ਨੂੰ ਮਿਲ ਕੇ ਸਨਮਾਨ ਕੀਤਾ ਅਤੇ ਉਨ੍ਹਾਂ ਕੋਲੋਂ ਪੰਜਾਬ ਦੀ ਇੱਕ ਨਵੀਂ ਕਿਰਨ ਨੂੰ ਜਗਾਉਣ ਤੇ ਵੀ ਅਸ਼ਵਾਸਨ ਜਿਤਾਇਆ । ਉਨ੍ਹਾਂ ਦੱਸਿਆ ਕਿ ਜਿਥੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ ਮਸਲਾ ਬੜੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ ਉਥੇ ਨੌਜਵਾਨ ਨਸ਼ੇ ਦੀ ਲੱਤ ਤੇ ਲੱਗ ਕੇ ਮਰ ਵੀ ਰਹੇ ਹਨ । ਉਨ੍ਹਾਂ ਪੰਜਾਬ ਦੇ ਵਿੱਚ ਨਵੀਂ ਬਣੀ ਸਰਕਾਰ ਆਮ ਆਦਮੀ ਪਾਰਟੀ ਤੇ ਭਰੋਸਾ ਜਤਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਇੱਕ ਉਮੀਦ ਹੈ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਅਤੇ ਪੰਜਾਬ ਵਿਚੋਂ ਬੇਰੁਜ਼ਗਾਰੀ ਖਤਮ ਕਰਨ ਦੀ ਇਕ ਆਸ ਹੈ । ਇਸ ਮੌਕੇ ਰਾਜਿੰਦਰ ਕੌਰ ਕਾਕੜਾ, ਸਿੰਦਰ ਕੌਰ ਰੇਤਗਡ਼੍ਹ, ਸੁਰਿੰਦਰ ਕੌਰ ਸਕਰੌਦੀ ਨੇ ਮਿਲ ਕੇ ਮੈਡਮ ਭਰਾਜ ਦਾ ਸਨਮਾਨ ਕੀਤਾ ।