ਆਮ ਆਦਮੀ ਪਾਰਟੀ ਫ੍ਰੀ ਸਿਹਤ ਅਤੇ ਸਿੱਖਿਆ ਦਾ ਪ੍ਰਬੰਧ ਪਹਿਲ ਦੇ ਆਧਾਰ ਤੇ ਕਰੇ - ਜਸਵਿੰਦਰ ਸਿੰਘ ਚੋਪੜਾ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀ ਤੋਂ ਖਹਿੜਾ ਛੁਡਾਉਣ ਅਤੇ ਪੰਜਾਬ ਨੂੰ ਦੁਬਾਰਾ ਖੁਸ਼ਹਾਲ ਬਣਾਉਣ ਦੇ ਮੰਤਵ ਨਾਲ ਤੀਜੇ ਬਦਲ ਆਮ ਆਦਮੀ ਪਾਰਟੀ ਨੂੰ ਬਹੁਮਤ ਨਾਲ ਜਿਤਾਇਆ ਉਮੀਦ ਵੀ ਕਰਦੇ ਹਾ ਕਿ ਆਮ ਆਦਮੀ ਪਾਰਟੀ ਕੁੱਝ ਵਧੀਆ ਹੀ ਕਰੇਗੀ ਇਹ ਸ਼ਬਦਾਂ ਦਾ ਪ੍ਰਗਟਾਵਾ ਭਵਾਨੀਗੜ੍ਹ ਤੋਂ ਉੱਘੇ ਸਮਾਜ ਸੇਵੀ ਜਸਵਿੰਦਰ ਸਿੰਘ ਚੋਪੜਾ ਨੇ ਚੋਣਵੇਂ ਪੱਤਰਕਾਰਾਂ ਨਾਲ ਸਾਝੇ ਕੀਤੇ। ਉਨਾਂ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਚੁਣੇ ਗਏ ਜੇਤੂ ਉਮੀਦਵਾਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹਰ ਵਰਗ ਗ਼ਰੀਬੀ ਦੀ ਮਾਰ ਨਾਲ ਜਕੜਿਆ ਹੋਇਆ ਹੈ । ਅਨੁਸੂਚਿਤ ਜਾਤੀਆਂ ਦੀ ਹਾਲਤ ਬਹੁਤ ਪਤਲੀ ਅਤੇ ਤਰਸਯੋਗ ਹੈ । ਗ਼ਰੀਬੀ ਕਾਰਨ ਲੋਕ ਬੱਚਿਆਂ ਨੂੰ ਵਧੀਆ ਪੜ੍ਹਾਈ ਦਾ ਪ੍ਰਬੰਧ ਨਹੀਂ ਕਰ ਸਕਦੇ , ਖ਼ੁਦ ਅਤੇ ਆਪਣੇ ਬੱਚਿਆਂ ਦਾ ਵਧੀਆ ਇਲਾਜ਼ ਨਹੀਂ ਕਰਵਾ ਸਕਦੇ। ਉਨਾਂ ਨਵੀਂ ਬਣੀ ਸਰਕਾਰ ਨੂੰ ਮੁਬਾਰਕਬਾਦ ਦੇ ਨਾਲ਼ ਨਾਲ਼ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਪਹਿਲਾਂ ਫ੍ਰੀ ਸਿਹਤ ਅਤੇ ਸਿੱਖਿਆ ਨੌਜਵਾਨਾਂ ਲਈ ਰੁਜ਼ਗਾਰਾਂ ਵੀ ਪ੍ਰਬੰਧ ਕੀਤੇ ਜਾਣ ਤਾਂ ਕਿ ਗ਼ਰੀਬੀ ਦੀ ਮਾਰ ਝੱਲ ਰਹੀ ਜਨਤਾ ਨੂੰ ਰਾਹਤ ਮਿਲੇ ।