ਆਪ ਪਾਰਟੀ ਦੇ ਵਿਧਾਇਕ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ
ਚੰਡੀਗੜ੍ਹ

ਆਮ ਆਦਮੀ ਪਾਰਟੀ ਦੇ ਲਹਿਰਾਗਾਗਾ ਤੋਂ ਵਿਧਾਇਕ ਵਰਿੰਦਰ ਗੋਇਲ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਗੋਇਲ ਵਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾ ਨੂੰ ਰਾਤ ਕਰੀਬ 9:17 ਮਿੰਟ ਤੇ ਕਿਸੇ ਅਣਜਾਣ ਵਿਅਕਤੀ ਦੀ ਕਾਲ ਆਈ।
ਗੋਇਲ ਮੁਤਾਬਿਕ, ਉਹਦੇ ਪੀਏ ਨੇ ਫੋਨ ਚੁੱਕਿਆ ਤਾਂ, ਅਣਜਾਣ ਵਿਅਕਤੀ ਨੇ ਫੋਨ ਕਰਦੇ ਸਮੇਂ ਹੀ ਕਿਹਾ ਕਿ, ਉਹਨੇ ਵਿਧਾਇਕ ਨੂੰ ਗੋਲੀ ਮਾਰ ਦੇਣੀ ਹੈ।
ਗੋਇਲ ਨੇ ਦਾਅਵਾ ਕੀਤਾ ਕਿ, ਫੋਨ ਕਰਨ ਵਾਲੇ ਅਣਪਛਾਤੇ ਵਿਅਕਤੀ ਨੇ ਉਹਨੂੰ ਦੋ ਦਿਨਾਂ ਦਾ ਸਮਾਂ ਵੀ ਦਿੱਤਾ ਅਤੇ ਕਿਹਾ ਕਿ, ਦੋ ਦਿਨਾਂ ਤੇਰੇ ਕੋਲ ਬਾਕੀ ਹਨ, ਇਸ ਤੋਂ ਬਾਅਦ ਤੇਰਾ ਕੰਮ ਖ਼ਤਮ।

ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਪੁਲਿਸ ਅਫ਼ਸਰਾਂ ਦਾ ਕਹਿਣਾ ਹੈ ਕਿ ਮਾਮਲਾ ਗੰਭੀਰ ਹੈ ਅਤੇ ਛੇਤੀ ਹੀ ਮੁਲਜ਼ਮ ਨੂੰ ਫੜ ਲਿਆ ਜਾਵੇਗਾ।