ਡਾ ਬੀ.ਆਰ ਅੰਬੇਦਕਰ ਜੀ ਦਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ ਡਾ ਬੀ.ਆਰ ਅੰਬੇਦਕਰ ਜੀ ਦਾ ਜਨਮ ਦਿਹਾੜਾ ਭਵਾਨੀਗੜ੍ਹ ਡਾ.ਬੀ.ਆਰ ਅੰਬੇਦਕਰ ਪਾਰਕ ਚ ਬੜੀ ਧੂਮਧਾਮ ਨਾਲ ਮਨਾਇਆ । ਇਸ ਜਨਮ ਦਿਹਾੜੇ ਮੌਕੇ ਡਾ ਬੀ.ਆਰ ਅੰਬੇਦਕਰ ਯੂਥ ਕਲੱਬ ਅਤੇ ਡਾ ਬੀ.ਆਰ ਅੰਬੇਦਕਰ ਚੇਤਨਾ ਮੰਚ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਮਨਾਇਆ । ਇਸ ਮੌਕੇ ਕਲੱਬ ਵੱਲੋਂ ਡਾ ਬੀ.ਆਰ ਅੰਬੇਦਕਰ ਜੀ ਦੀ ਬਣੇ ਮੂਰਤੀ ਨੂੰ ਹਾਰ ਪਾ ਕੇ ਅਤੇ ਬੱਚਿਆਂ ਵੱਲੋਂ ਡਾ ਬੀ.ਆਰ ਅੰਬੇਦਕਰ ਤੇ ਆਏ ਪਤਵੰਤੇ ਸੱਜਣਾਂ ਨੂੰ ਗੀਤ ਵੀ ਸੁਣਾਏ ਗਏ । ਇਸ ਮੌਕੇ ਮੁੱਖ ਬੁਲਾਰੇ ਡਾ ਜਸਬੀਰ ਸਿੰਘ ਅਤੇ ਡਾ ਭੀਮ ਇੰਦਰ ਸਿੰਘ ਵੱਲੋਂ ਡਾ ਭੀਮ ਰਾਓ ਅੰਬੇਦਕਰ ਦੇ ਮੁੱਢਲੇ ਜੀਵਨ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਦੇ ਸੰਵਿਧਾਨਾਂ ਤੇ ਚੱਲਣ ਲਈ ਵੀ ਪ੍ਰੇਰਿਤ ਕੀਤਾ ਗਿਆ ਅਤੇ ਕਲੱਬ ਦੇ ਮੈਂਬਰ ਸਹਿਬਾਨਾਂ ਵੱਲੋਂ ਡਾ ਭੀਮ ਰਾਓ ਅੰਬੇਦਕਰ ਜੀ ਦੇ ਗੀਤ ਸੁਣਾਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਕੇ ਹੌਸਲਾ ਅਫਜ਼ਾਈ ਵੀ ਕੀਤੀ ਗਈ ਅਤੇ ਇਸ ਮੌਕੇ ਤੇ ਵਿਸ਼ੇਸ ਮਹਿਮਾਨ ਮਸਤਾਨ ਸਿੰਘ ਢਿੱਲੋਂ ਪੀ.ਏ ਨਰਿੰਦਰ ਕੌਰ ਭਰਾਜ ਨੇ ਪਹੁੰਚ ਕੇ ਕਲੱਬ ਮੈਂਬਰਾਂ ਦਾ ਮਾਣ ਵਧਾਇਆ ਅਤੇ ਚੱਲ ਰਹੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ । ਇਸ ਮੌਕੇ ਚਰਨ ਸਿੰਘ ਚੋਪੜਾ, ਡਾ ਰਾਜਪਾਲ ਸਿੰਘ,ਜਸਵਿੰਦਰ ਸਿੰਘ ਚੋਪੜਾ , ਬਹਾਦਰ ਸਿੰਘ ਅਮਰੀਕ ਸਿੰਘ ਗੁਰਤੇਜ ਸਿੰਘ, ਰੋਸ਼ਨ ਲਾਲ, ਕ੍ਰਿਸ਼ਨ ਸਿੰਘ, ਚੰਦ ਸਿੰਘ ਰਾਮਪੁਰਾ, ਅਮਰੀਕ ਸਿੰਘ, ਛਿੰਦਰਪਾਲ ਸਿੰਘ,ਸੁਖਚੈਨ ਬਿੱਟੂ, ਡਾ ਰਾਜਿੰਦਰ ਚੋਪਡ਼ਾ, ਰਣਜੀਤ ਸਿੰਘ, ਡਾ ਗੁਰਜੰਤ ਸੰਘ ਤੋਂ ਇਲਾਵਾ ਹੋਰ ਵੀ ਕਲੱਬ ਮੈਂਬਰ ਹਾਜ਼ਰ ਸਨ ।