ਡਾ ਬੀ.ਆਰ ਅੰਬੇਦਕਰ ਜੀ ਦੇ ਜਨਮ ਦਿਨ ਤੇ ਕੁਇਜ਼ ਮੁਕਾਬਲੇ ਕਰਵਾਏ
ਭਵਾਨੀਗੜ੍ਹ ( ਗੁਰਵਿੰਦਰ ਸਿੰਘ) ਡਾ. ਬੀ. ਆਰ. ਅੰਬੇਡਕਰ ਕਲੱਬ ਭਵਾਨੀਗੜ੍ਹ ਵੱਲੋਂ ਬੱਚਿਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਬਖਸ਼ੀਸ ਰਾਏ ਅਤੇ ਮੀਤ ਪ੍ਰਧਾਨ ਤੁਸ਼ਾਰ ਬਾਂਸਲ ਨੇ ਦੱਸਿਆ ਕਿ 14 ਅਪ੍ਰੈਲ 2020 ਨੂੰ ਡਾ. ਭੀਮ ਰਾਓ ਅੰਬੇਡਕਰ ਜੀ ਦੀ ਸੋਚ ਨੂੰ ਸਮਰਪਿਤ ਪਹਿਲਾ ਕੁਇਜ ਮੁਕਾਬਲਾ ਕਰਵਾਇਆ ਗਿਆ ਸੀ ਅਤੇ ਜਿਸ ਵਿਚ 10ਵੀ 11ਵੀ ਅਤੇ 12ਵੀ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਤੀਸਰਾ ਕੁਇੱਜ਼ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਬੱਚਿਆਂ ਵੱਲੋਂ ਇਤਿਹਾਸਕ ਗੱਲਾਂ ਨੂੰ ਯਾਦਗਾਰ ਰੱਖਣ ਲਈ ਅਜਿਹੇ ਮੁਕਾਬਲੇ ਹੋਣੇ ਜ਼ਰੂਰੀ ਹਨ ਅਤੇ ਬੱਚਿਆਂ ਨੂੰ ਆਪਣਾ ਟੈਲੇਂਟ ਦਿਖਾਉਣ ਦਾ ਵੀ ਮੌਕਾ ਮਿਲਦਾ ਹੈ ਇਸ ਮੁਕਾਬਲੇ ਚ ਪਹਿਲਾ,ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆ ਨੂੰ "ਭਾਰਤ ਕਾ ਸੰਵਿਧਾਨ" ਪੁਸਤਕ ਅਤੇ ਨਗਦ ਰੂਪ ਇਨਾਮ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪਹਿਲਾ ਇਨਾਮ ਜੈਸਮੀਨ ਕੌਰ ਅਤੇ ਦੂਜਾ ਇਨਾਮ ਗਗਨਪ੍ਰੀਤ ਕੌਰ ਅਤੇ ਤੀਜਾ ਇਨਾਮ ਨਰੇਸ਼ ਕੁਮਾਰ ਨੇ ਜਿੱਤ ਕੇ ਹਾਸਲ ਕੀਤਾ । ਇਸ ਮੋਕੇ ਕਲੱਬ ਦੇ ਸਮੂਹ ਮੈਂਬਰ ਸੁਖਚੈਨ ਫੌਜੀ, ਚਿਰਾਗ ਪਾਹਵਾ, ਸੁਖਚੈਨ ਬਿੱਟੂ, ਲਾਡੀ ਫੱਗੂਵਾਲਾ, ਰਾਜੂ ਪੇਂਟਰ, ਪ੍ਰਗਟ ਸਿੰਘ, ਪ੍ਰਦੀਪ, ਗੁਰਵਿੰਦਰ, ਅਮ੍ਰਿਤਪਰ ਅਤੇ ਹੋਰ ਮੌਜੂਦ ਸਨ ।