ਮੁਸਲਮਾਨ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਰੋਜ਼ੇ ਖੋਲੇ ਗਏ
ਆਪਸੀ ਭਾਈਚਾਰਕ ਸਾਝ ਨੂੰ ਬਰਕਰਾਰ ਰੱਖਣ ਦਾ ਸਬੂਤ: ਗੱਦੀ ਨਸ਼ੀਨ ਭੋਲਾ ਖਾਨ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ ਬਾਬਾ ਪੀਰ ਸਇਯਦ ਖਾਨਗਾਹ ਭਵਾਨੀਗਡ਼੍ਹ ਵਿਖੇ ਮੁਸਲਮਾਨ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਰੋਜ਼ੇ ਖੋਲੇ ਗਏ ਅਤੇ ਇਸ ਮੌਕੇ ਜਾਣਕਾਰੀ ਦਿੰਦਿਆਂ ਮੁਹੰਮਦ ਸਿਰਾਜ ਅਲੀ ਖਾਨ ਵੱਲੋਂ ਦੱਸਿਆ ਗਿਆ ਕਿ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਅਤੇ ਮੁਸਲਮਾਨ ਭਾਈਚਾਰੇ ਵੱਲੋਂ ਰੋਜ਼ਾ ਰੱਖਿਆ ਜਾਂਦਾ ਹੈ ਜਿਸਦਾ ਸਮਾਂ 1617 ਘੰਟਿਆਂ ਦਾ ਹੁੰਦਾ ਹੈ ਅਤੇ ਮੁਸਲਮਾਨ ਭਾਈਚਾਰੇ ਵੱਲੋਂ ਸਵੇਰੇ ਚਾਰ ਵਜੇ ਤੋਂ ਲੈ ਕੇ ਸ਼ਾਮੀਂ ਸੱਤ ਵਜੇ ਰੋਜ਼ੇ ਖੋਲੇ ਜਾਂਦੇ ਹਨ ਅਤੇ ਉਨ੍ਹਾਂ ਦੱਸਿਆ ਕਿ ਮੁਸਲਿਮ ਭਾਈਚਾਰੇ ਵੱਲੋਂ ਰੋਜ਼ੇ ਖੋਲ੍ਹਣ ਤੋਂ ਬਾਅਦ ਨਮਾਜ਼ ਅਦਾ ਕਰ ਸੁੱਖ ਸ਼ਾਂਤੀ ਅਤੇ ਭਾਈਚਾਰੇ ਨੂੰ ਕਾਇਮ ਰੱਖਣ ਲਈ ਫਰਿਆਦ ਕੀਤੀ । ਇਸ ਮੌਕੇ ਜਾਣਕਾਰੀ ਦਿੰਦਿਆਂ ਸੱਇਯਦ ਪੀਰ ਖਾਨ ਦਰਗਾਹ ਗੱਦੀ ਨਸ਼ੀਨ ਭੋਲਾ ਖਾਨ ਨੇ ਦੱਸਿਆ ਕਿ ਮੁਸਲਿਮ ਭਾਈਚਾਰੇ ਵੱਲੋਂ ਹਰ ਰੋਜ਼ ਦਰਗਾਹ ਤੇ ਨਮਾਜ਼ ਅਦਾ ਕੀਤੀ ਜਾਂਦੀ ਅਤੇ ਉਨ੍ਹਾਂ ਆਪਣੇ ਹਰ ਤਿਉਹਾਰ ਇਕੱਠੇ ਹੋ ਕੇ ਮਨਾਏ ਜਾਂਦੇ ਹਨ ਅਤੇ ਉਨ੍ਹਾਂ ਆਏ ਪਤਵੰਤੇ ਸੱਜਣ ਅਤੇ ਮੁਸਲਮਾਨ ਭਾਈਚਾਰੇ ਦਾ ਤਹਿ ਦਿਲੋਂ ਸਵਾਗਤ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਵਤਾਰ ਸਿੰਘ ਤਾਰੀ, ਰਾਮ ਗੋਇਲ ਕੁਲਵੰਤ ਸਿੰਘ ਅਤੇ ਵਿਸ਼ਾਲ ਭੰਬਰੀ ਹਾਜ਼ਰ ਸਨ।