ਮਾਸਕ ਨਾ ਪਾਉਣ ਵਾਲੇ ਤੇ ਹੋਵੇਗਾ ਮੁੜ ਤੋ ਜੁਰਮਾਨਾ
ਚੰਡੀਗੜ੍ਹ
ਚੰਡੀਗੜ੍ਹ ਪ੍ਰਸਾਸ਼ਨ ਦੇ ਵੱਲੋਂ ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਵਿਚਕਾਰ ਜਿੱਥੇ ਪਹਿਲਾਂ ਮਾਸਕ ਪਾਉਣ ਦੀ ਸਲਾਹ ਲੋਕਾਂ ਨੂੰ ਦਿੱਤੀ ਸੀ, ਉਥੇ ਹੀ ਹੁਣ ਪ੍ਰਸਾਸ਼ਨ ਨੇ ਮਾਸਕ ਨਾ ਪਾਉਣ ਵਾਲਿਆਂ ਨੂੰ 500 ਰੁਪਏ ਜ਼ੁਰਮਾਨਾ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ।
ਚੰਡੀਗੜ੍ਹ ਪ੍ਰਸਾਸ਼ਨ ਦੇ ਵੱਲੋਂ ਜਾਰੀ ਹੁਕਮਾਂ ਮੁਤਾਬਿਕ, ਹੁਣ ਚੰਡੀਗੜ੍ਹ ਦੇ ਵਿੱਚ ਜਿਹੜਾ ਵੀ ਬਗ਼ੈਰ ਮਾਸਕ ਤੋਂ ਦਿੱਸਿਆ, ਉਹਨੂੰ 500 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪ੍ਰਸਾਸ਼ਨ ਨੇ ਲੋਕਾਂ ਨੂੰ ਕੋਰੋਨਾ ਪਾਬੰਦੀਆਂ ਦੀ ਪਾਲਣਾ ਕਰਨ ਦੇ ਆਦੇਸ਼ ਦਿਤੇ ਹਨ।