ਈਦ ਦਾ ਤਿਉਹਾਰ ਭਵਾਨੀਗੜ੍ਹ ਚ' ਬੜੀ ਧੂਮ-ਧਾਮ ਨਾਲ ਮਨਾਇਆ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ ਭਵਾਨੀਗੜ੍ਹ ਚ ਸੱਯਦ ਪੀਰ ਖਾਨਗਾਹ ਬਾਬਾ ਪੀਰ ਭਵਾਨੀਗਡ਼੍ਹ ਵਿਖੇ ਭਾਈਚਾਰਕ ਅਤੇ ਏਕਤਾ ਦੀ ਮਿਸਾਲ ਈਦ-ਉਲ-ਫਿਤਰ ਦਾ ਤਿਉਹਾਰ ਸਾਰੇ ਮੁਸਲਮਾਨ ਭਰਾਵਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਗੱਦੀ ਨਸ਼ੀਨ ਬਾਬਾ ਭੋਲਾ ਖਾਂ ਨੇ ਪਵਿੱਤਰ ਕੁਰਾਨ ਦੀਆਂ ਆਇਤਾਂ ਪੜ੍ਹੀਆਂ ਤੇ ਨਮਾਜ਼ ਅਦਾ ਫੁਰਮਾਈ ਤੇ ਉਪਰੰਤ ਸਾਰੇ ਮੁਸਲਮਾਨ ਭਰਾਵਾਂ ਨੇ ਨਮਾਜ਼ ਅਦਾ ਫੁਰਮਾਇਆ ਅਤੇ ਸਾਰੇ ਮੁਸਲਮਾਨ ਭਾਵਾਂ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਇਸ ਈਦ ਦੇ ਤਿਉਹਾਰ ਤੇ ਸਾਰੇ ਮੁਸਲਮਾਨ ਭਰਾਵਾਂ ਨੂੰ ਆਪਣੀ ਏਕਤਾ ਬਰਕਰਾਰ ਰੱਖਦਿਆਂ ਮੁਬਾਰਕਬਾਦ ਦਿੱਤੀ ਅਤੇ ਇਸ ਮੌਕੇ ਸੱਯਦ ਪੀਰ ਖਾਨ ਬਾਬਾ ਪੀਰ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਲਈ ਗਈ ਅਤੇ ਸ਼ਹਿਰ ਚ ਵੱਖ ਵੱਖ ਥਾਵਾਂ ਤੇ ਈਦ ਦਾ ਤਿਉਹਾਰ ਮਨਾਇਆ ਗਿਆ ਅਤੇ ਇਸ ਮੌਕੇ ਮੁਸਲਮਾਨ ਭਾਈਚਾਰੇ ਨਾਲ ਆਪਣੀ ਖੁਸ਼ੀ ਸਾਂਝੀ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਮੁਸਲਿਮ ਭਾਈਚਾਰੇ ਕੋਲ ਪਹੁੰਚ ਕੇ ਇਸ ਦਾ ਤਿਉਹਾਰ ਇਕੱਠਿਆਂ ਮਨਾਇਆ ਅਤੇ ਉਨ੍ਹਾਂ ਦੇਸ਼ ਵਾਸੀਆਂ ਨੂੰ ਆਪਸੀ ਪਿਆਰ ਅਤੇ ਏਕਤਾ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਦੇਸ਼ ਭਰ ਚ ਰਹਿੰਦੇ ਮੁਸਲਿਮ ਭਰਾਵਾਂ ਨੂੰ ਈਦ ਦੀ ਮੁਬਾਰਕ ਦਿੱਤੀ ਅਤੇ ਮੁਸਲਿਮ ਭਾਈਚਾਰੇ ਵੱਲੋਂ ਵੱਖ ਵੱਖ ਥਾਵਾਂ ਤੇ ਲੰਗਰ ਵੀ ਲਗਾਏ ਗਏ ।