ਪੰਜਾਬ ਚ ਮੁੜ ਕੋਰੋਨਾ ਬਲਾਸ਼ਟ,ਆਏ 61 ਮਰੀਜ ਪਾਜਿਟਿਵ
ਪਟਿਆਲਾ
ਪੰਜਾਬ ਦੇ ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇੱਕ ਵਾਰ ਫਿਰ ਤੋਂ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਵਿਖੇ ਕੰਟੇਨਮੈਂਟ ਜ਼ੋਨ ’ਚੋਂ ਵਿਦਿਆਰਥੀਆਂ ਤੇ ਫ਼ੈਕਲਟੀ ਮੈਂਬਰਾਂ ਦੇ ਲਏ 550 ਸੈਂਪਲਾਂ ’ਚੋਂ 61 ਹੋਰ ਪਾਜ਼ੇਟਿਵ ਕੇਸ ਮਿਲੇ ਹਨ।

ਟ੍ਰਿਬਿਊਨ ਦੀ ਰਿਪੋਰਟ ਮੁਤਾਬਿਕ, ਯੂਨੀਵਰਸਿਟੀ ’ਚ ਕੁੱਲ ਕੇਸਾਂ ਦੀ ਗਿਣਤੀ 122 ’ਤੇ ਪੁੱਜ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਯੂਨੀਵਰਸਿਟੀ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ।



ਜੋ ਵਿਦਿਆਰਥੀ ਤੇ ਫ਼ੈਕਲਟੀ ਮੈਂਬਰ ਇਥੇ ਮੌਜੂਦ ਹਨ ਉਨ੍ਹਾਂ ਨੂੰ ਬਾਹਰ ਨਾ ਨਿਕਲਣ ਦੀ ਹਦਾਇਤ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿ ਫਿਲਹਾਲ ਸਭ ਦੀ ਹਾਲਤ ਠੀਕ ਹੈ,ਜਿਨ੍ਹਾਂ ਵਿਚ ਕੁੱਝ ਕੁ ਵਿਅਕਤੀਆਂ ਨੂੰ ਜ਼ੁਕਾਮ ਤੇ ਹਲਕਾ ਬੁਖਾਰ ਹੈ।