ਪੰਜਾਬ ਇੰਟੈਲੀਜੈਂਸ ਦੀ ਬਿਲਡਿੰਗ ਨੇੜਿਓਂ ਮਿਲੀ ਧਮਾਕਾਖੇਜ਼ ਸਮੱਗਰੀ
ਮਾਲਵਾ ਬਿਊਰੋ , ਚੰਡੀਗੜ੍ਹ:

ਇਸ ਵੇਲੇ ਦੀ ਵੱਡੀ ਖ਼ਬਰ ਚੰਡੀਗਡ਼੍ਹ ਦੇ ਨਾਲ ਲੱਗਦੀ ਮੋਹਾਲੀ ਤੋਂ ਸਾਹਮਣੇ ਆਈ ਹੈ, ਜਿਥੇ ਸਥਿਤ ਪੰਜਾਬ ਇੰਟੈਲੀਜੈਂਸ ਦੀ ਬਿਲਡਿੰਗ ਦੇ ਨੇੜਿਓਂ ਧਮਾਕਾਖੇਜ਼ ਸਮੱਗਰੀ ਬਰਾਮਦ ਹੋਣ ਦੀ ਖਬਰ ਪ੍ਰਾਪਤ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਜਿਸ ਇਲਾਕੇ ਵਿੱਚੋਂ ਇਹ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਹੈ, ਉਸ ਇਲਾਕੇ ਨੂੰ ਪੂਰੀ ਤਰ੍ਹਾਂ ਪੁਲੀਸ ਵੱਲੋਂ ਸੀਲ ਕਰ ਦਿੱਤਾ ਗਿਆ ਹੈ।

ਆਉਣ ਜਾਣ ਵਾਲੇ ਰਸਤੇ ਸਾਰੇ ਬੰਦ ਕਰ ਦਿੱਤੇ ਗਏ ਹਨ। ਉੱਥੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪੁਲੀਸ ਅਤੇ ਹੋਰ ਸੁਰੱਖਿਆ ਕਰਮੀ ਘਟਨਾ ਸਥਾਨ ‘ਤੇ ਪਹੁੰਚ ਗਏ ਹਨ।