ਸਿੱਧੂ ਮੂਸੇਵਾਲਾ ਦੀ ਬੇਵਕਤੀ ਮੋਤ ਤੇ ਰੰਗਰੇਟਾ ਦਲ ਵਲੋ ਦੁੱਖ ਦਾ ਪ੍ਰਗਟਾਵਾ
ਮੂਸੇਵਾਲਾ ਦੀ ਬੇਵਕਤੀ ਮੋਤ ਨੇ ਹਰ ਦਿਲ ਝਜੋੜਿਆ :ਸ਼ਮਸੇਰ ਬੱਬੂ
ਭਵਾਨੀਗੜ (ਗੁਰਵਿੰਦਰ ਸਿੰਘ ) ਆਲ ਇੰਡੀਆ ਰੰਗਰੇਟਾ ਦਲ ਪੰਜਾਬ ਦੇ ਆਲ ਇੰਡੀਆ ਰੰਗਰੇਟਾ ਦਲ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਸਮਸੇਰ ਸਿੰਘ ਬੱਬੂ ਵਲੋ ਪਿਛਲੇ ਦਿਨੀਂ ਦੁਨਿਆਂ ਦੇ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰਕੇ ਕੀਤੇ ਕਤਲ ਦੀ ਨਿਖੇਧੀ ਕਰਦਿਆਂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਓੁਹਨਾ ਕਿਹਾ ਕਿ ਪੰਜਾਬ ਦਾ ਯੁਵਾ ਨੇਤਾ ਸਿੱਧੂ ਮੂਸੇਵਾਲਾ ਨੌਜਵਾਨ ਕਲਾਕਾਰ ਦਾ ਇਸ ਫਾਨੀ ਸੰਸਾਰ ਤੋਂ ਚਲੇ ਜਾਣਾ ਪੰਜਾਬ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ਤੇ ਬਹੁਤ ਦੁਖਦਾਈ ਘਟਨਾ ਹੈ ਸੋ ਅਸੀਂ ਸਰਕਾਰ ਤੋ ਪੁਰਜੋਰ ਮੰਗ ਕਰਦੇ ਹਾ ਕਿ ਕਾਤਲਾਂ ਨੂੰ ਜਲਦੀ ਤੋ ਜਲਦੀ ਪਕੜ ਕੇ ਸਖ਼ਤ ਤੋ ਸਖਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਪਰਿਵਾਰ ਨੂੰ ਇਨਸਾਫ਼ ਮਿਲ ਸਕੇ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕਤ ਬਖਸੇ।