ਰਹਿਬਰ ਆਯੂਰਵੈਦਿਕ ਕਾਲਜ ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਰਹਿਬਰ ਆਯੂਰਵੈਦਿਕ ਫਾਰਮੈਸੀ ਕਾਲਜ ਚ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਹੀ ਜੋਸ਼ ਤੇ ਉਤਸਾਹ ਨਾਲ ਮਨਾਇਆ ਗਿਆ। ਰਹਿਬਰ ਸੰਸਥਾਂ ਦੇ ਚੇਅਰਮੈਨ ਡਾ. ਐਮ.ਐਸ.ਖਾਨ ਅਤੇ ਚੇਅਰਪਰਸਨ ਡਾ. ਕਾਫਿਲਾ ਖਾਨ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਇਸ ਅੰਤਰਰਾਸ਼ਟਰੀ ਯੋਗ ਦਿਵਸ ਮੋਕੇ ਵਿਸ਼ੇਸ਼ ਤੌਰ ਤੋਂ ਯੋਗ ਮਾਹਿਰ ਤਰਲੋਕੀ ਨਾਥ ਤੇ ਅਜੇਸ਼ ਕੁਮਾਰ ਪੁੱਜੇ। ਇਸ ਦੌਰਾਨ ਸੰਸਥਾਂ ਦੇ ਚੇਅਰਮੈਨ ਡਾ. ਐਮ.ਐਸ.ਖਾਨ ਜੀ ਤੇ ਚੇਅਰਪਰਸਨ ਡਾ. ਕਾਫਿਲਾ ਖਾਨ ਜੀ ਨੇ ਸੰਸਥਾਂ ਵਿਚ ਪੁੱਜੇ ਮਹਿਮਾਨਾਂ ਨੂੰ ਜੀ ਆਇਆ ਆਖਦੇ ਹੋਏ ਯੋਗ ਮਾਹਿਰਾਂ ਦੀ ਸ਼ਖਸ਼ੀਅਤ ਤੇ ਚਾਣਨਾ ਪਾਉਂਦੇ ਹੋਏ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਯੋਗ ਨਾਲ ਜੁੜੇ ਹੋਏ ਹਨ।ਇਸ ਮੌਕੇ ਰਹਿਬਰ ਫਾਊਡੇਸ਼ਨ ਦੇ ਚੇਅਰਮੈਨ ਡਾ. ਐਮ.ਐਸ. ਖਾਨ ਜੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗ ਦੀ ਸਾਡੀ ਜਿੰਦਗੀ ਵਿਚ ਅਹਿਮ ਭੂਮਿਕਾ ਹੈ, ਰੋਜਾਨਾ ਯੋਗ ਕਰਨ ਨਾਲ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਲਗਦੀ। ਉਨ੍ਹਾਂ ਕਿਹਾ ਕਿ ਯੋਗ ਕਰਨ ਨਾਲ ਸ਼ਰੀਰ ਅਤੇ ਮਨ ਤੰਦਰੁਸਤ ਸਿਹਤਮੰਦ ਰਹਿੰਦਾ ਇਸ ਲਈ ਸਾਨੂੰ ਹਰ ਰੋਜ ਯੋਗ ਜਰੂਰ ਕਰਨਾ ਚਾਹੀਦਾ ਹੈ।ਇਸ ਮੌਕੇ ਰਹਿਬਰ ਫਾਊਡੇਸ਼ਨ ਦੇ ਚੇਅਰਪਰਸਨ ਡਾ. ਕਾਫਿਲਾ ਖਾਨ ਜੀ ਨੇ ਕਿਹਾ ਕਿ ਹਰ ਵਿਅਕਤੀ ਨੂੰ ਯੋਗ ਕਰਨਾ ਚਾਹੀਦਾ ਹੈ ਤੇ ਯੋਗ ਕਰਨ ਨਾਲ ਸ਼ਰੀਰ ਤੰਦਰੁਸਤ ਤੇ ਚੁਸਤ ਰਹਿੰਦਾ ਹੈੈੇ। ਇਸ ਮੌਕੇ ਰਹਿਬਰ ਆਯੂਰਵੈਦਿਕ ਫਾਰਮੈਸੀ ਕਾਲਜ ਦੇ ਪ੍ਰਿੰਸੀਪਲ ਡਾ. ਨਰੇਸ਼ ਚੰਦਰ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੀ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਯੋਗਾ ਕਰਨ ਲਈ ਪ੍ਰੇਰਿਤ ਵੀ ਕੀਤਾ। ਡਾ. ਨਰੇਸ਼ ਚੰਦਰ ਨੇ ਕਿਹਾ ਕਿ ਜੇਕਰ ਤੁਸੀ ਬਿਮਾਰੀਆਂ ਤੋਂ ਬਚਣਾ ਹੈ ਤਾਂ ਯੋਗਾ ਕਰੋ।ਇਸ ਮੌਕੇ ਯੋਗ ਮਾਹਿਰ ਸ੍ਰੀ ਤਰਲੋਕੀ ਨਾਥ ਜੀ ਨੇ ਕਿਹਾ ਕਿ ਯੋਗਾ ਹਰੇਕ ਇਨਸਾਨ ਕਰਨ ਤਾਂ ਕਿ ਆਉਣ ਵਾਲੀ ਬਿਮਾਰੀ ਤੋਂ ਬਚ ਸਕਿਏ। ਉਨ੍ਹਾਂ ਸਟਾਫ ਤੇ ਵਿਦਿਆਰਥੀਆਂ ਨੂੰ ਯੋਗਾ ਕਰਨ ਦੇ ਹੋਰ ਕਈ ਫਾਇਦੇ ਦੱਸੇ। ਇਸ ਦੌਰਾਨ ਰਹਿਬਰ ਫਾਊਡੇਸ਼ਨ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਕਿਹਾ ਕਿ ਯੋਗ ਸਾਡੇ ਸ਼ਰੀਰ ਲਈ ਕਾਫੀ ਲਾਹੇਵੰਦ ਹੈ ਤੇ ਅਸੀਂ ਅੱਜ ਤੋਂ ਹੀ ਪ੍ਰਣ ਲੈਂਦੇ ਹਾਂ ਕਿ ਹਰ ਰੋਜ ਯੋਗ ਕਰਾਂਗੇ ਤੇ ਹੋਰਾਂ ਨੂੰ ਵੀ ਜਾਗਰੂਕ ਕਰਾਂਗੇ। ਇਸ ਦੌਰਾਨ ਸੰਸਥਾ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਯੋਗ ਮਾਹਿਰਾਂ ਨੂੰ ਰਹਿਬਰ ਫਾਊਡੇਸ਼ਨ ਦੇ ਚੇਅਰਮੈਨ ਡਾ. ਐਮ.ਐਸ ਖਾਨ ਜੀ, ਚੇਅਰਪਰਸਨ ਡਾ. ਕਾਫਿਲਾ ਖਾਨ ਅਤੇ ਪ੍ਰਿੰਸੀਪਲ ਡਾ. ਨਰੇਸ਼ ਚੰਦਰ ਨੇ ਯੋਗ ਮਾਹਿਰਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।