ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਭਵਾਨੀਗੜ੍ਹ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ  
                      
                        
                        
                        
                        
        
                 
    ਭਵਾਨੀਗੜ੍ਹ (ਗੁਰਵਿੰਦਰ ਸਿੰਘ)  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ  ਕਲਾਸ 10ਵੀਂ ਦਾ ਨਤੀਜੀਆਂ ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਵਾਨੀਗੜ੍ਹ ਦੇ ਨਤੀਜੇ  100ਫੀਸਦੀ ਰਹੀ । ਇਸ ਮੌਕੇ ਅਧਿਆਪਕਾਂ ਵੱਲੋਂ ਜਾਣਕਾਰੀ  ਦੇਣ ਸਮੇਂ ਦੱਸਿਆ ਗਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਕਲਾਸ ਤਾਂ ਨਤੀਜੇ ਐਲਾਨਣ ਤੇ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ ਜਿਸ ਵਿੱਚ  ਪਰ ਰਾਜਦੀਪ ਸਿੰਘ ਨੀਂ ਪਹਿਲਾ ਸਥਾਨ  , ਸੂਰਜ ਸਿੰਘ  ਨੇ ਦੂਜਾ ਸਥਾਨ ਅਤੇ  ਦਿਲਪ੍ਰੀਤ ਸਿੰਘ ਨੇ ਤੀਜਾ ਸਥਾਨ ਲੈ ਕੇ ਸਕੂਲ ਦਾ ਨਾਮ ਅੱਗੇ ਵਧਾਇਆ। ਸਕੂਲ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਤਜਿੰਦਰ ਕੌਰ ਨੇ ਖੁਸ਼ੀ ਸਾਂਝੀ ਕਰਦਿਆਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਬੱਚਿਆਂ ਨੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਸਮੇਂ ਦੇ ਹਾਣੀ  ਹੋਣ ਲਈ ਚੰਗੀ ਵਿੱਦਿਆ  ਹਾਸਲ ਕਰਨਾ ਬਹੁਤ ਜ਼ਰੂਰੀ ਹੈ ਇਸ ਮੌਕੇ ਕਲਾਸ ਦਸਵੀਂ ਦੇ ਵਿਦਿਆਰਥੀਆਂ ਨੂੰ ਚੰਗੇ ਨੰਬਰ ਲੈ ਕੇ ਆਉਣ ਲਈ   ਮੈਡਮ  ਕਿਰਨਦੀਪ ਕੌਰ ਅਤੇ ਮੈਡਮ ਮਨਜੀਤ ਕੌਰ  ਨੂੰ ਵੀ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਅਤੇ ਉਨਾਂ ਕਿਹਾ ਕਿ ਚੰਗੇ ਅਧਿਆਪਕ  ਦੇ ਸਹਿਯੋਗ ਨਾਲ ਬੱਚਿਆਂ ਦੇ ਵਧੀਆ ਨੰਬਰ ਆਏ ਹਨ ਅਤੇ  ਬੱਚਿਆਂ ਦੇ ਚੰਗੇ ਭਵਿੱਖ ਲਈ ਸਕੂਲ ਦੇ ਸਾਰੇ ਸਟਾਫ ਵਲੋਂ ਪੂਰੀ ਮਿਹਨਤ ਨਾਲ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਦੇ ਚੰਗੇ ਨੰਬਰਾਂ ਨਾਲ ਵਿਦਿਆਰਥੀ ਉੱਚ ਸਥਾਨ ਹਾਸਲ ਕਰ ਸਕਣ।
                
                        
                
                        
                
                        
              