ਸ਼ੋਸਲ ਮੀਡੀਆ ਤੇ ਜਾਤੀ ਅਪਸ਼ਬਦ ਬੋਲਕੇ ਗਾਲਾ ਕੱਡਣ ਤੇ ਦਲਿਤ ਭਾਈਚਾਰੇ ਚ ਰੋਸ
ਸੈਟਰਲ ਵਾਲਮਿਕੀ ਸਭਾ ਅਤੇ ਗੁਰੂ ਰਵੀਦਾਸ ਵੈਲਫੇਅਰ ਸੋਸਾਇਟੀ ਵਲੋ ਦਿੱਤੀ ਦਰਖਾਸਤ
ਭਵਾਨੀਗੜ (ਗੁਰਵਿੰਦਰ ਸਿੰਘ ) ਸ਼ੋਸਲ ਮੀਡੀਆ ਤੇ ਇੱਕ ਵਿਅਕਤੀ ਵਲੋ ਜੋ ਆਪਣੇ ਆਪ ਜੱਟ ਕਹਿਕੇ ਦਲਿਤ ਭਾਈਚਾਰੇ ਨੂੰ ਅਪਸ਼ਬਦ ਬੋਲ ਰਿਹਾ ਹੈ ਤੇ ਜਿਵੇ ਜਿਵੇ ਇਹ ਵੀਡੀਓ ਸ਼ੋਸਲ ਮੀਡੀਆ ਤੇ ਵਾਇਰਲ ਹੁੱਦੀ ਹੈ ਤਾ ਦਲਿਤ ਸਮਾਜ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਜਿਸ ਨੂੰ ਲੈਕੇ ਅੱਜ ਸੈਟਰਲ ਵਾਲਮਿਕੀ ਸਭਾ ਇੰਡੀਆ ਨੇ ਕੋਮੀ ਸੀਨੀਅਰ ਮੀਤ ਪ੍ਰਧਾਨ ਪੀ ਅੇਸ ਗਮੀ ਕਲਿਆਣ ਅਤੇ ਗੁਰੂ ਰਵੀਦਾਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਦਲਿਤ ਸਮਾਜ ਵਲੋ ਡੀ ਅੇਸ ਪੀ ਭਵਾਨੀਗੜ ਨੂੰ ਮਿਲਕੇ ਇਸ ਵਿਅਕਤੀ ਖਿਲਾਫ ਬਣਦੀ ਕਾਰਵਾਈ ਲਈ ਅਪੀਲ ਕੀਤੀ ਅਤੇ ਲਿਖਤੀ ਦਰਖਾਸਤ ਸੋਪੀ। ਇਸ ਮੋਕੇ ਜਾਣਕਾਰੀ ਦਿੰਦਿਆਂ ਪੀ ਅੇਸ ਗਮੀ ਕਲਿਆਣ ਨੇ ਦੱਸਿਆ ਕਿ ਕੋਈ ਅਮਰੀਕ ਸਿੰਘ ਬਾਜਵਾ ਨਾਮ ਦਾ ਵਿਅਕਤੀ ਜੋ ਆਪਣੇ ਆਪ ਨੂੰ ਜੱਟ ਦੱਸ ਰਿਹਾ ਹੈ ਅਤੇ ਓੁਹ ਆਪਣੀ ਵੀਡੀਓ ਵਿੱਚ ਬਾਲਮਿਕੀ ਅਤੇ ਰਵੀਦਾਸੀਆ ਭਾਈਚਾਰੇ ਲਈ ਅਪਸ਼ਬਦ ਵਰਤ ਰਿਹਾ ਹੈ ਅਤੇ ਦਲਿਤ ਅੋਰਤਾ ਸਬੰਧੀ ਵੀ ਮਾੜੀ ਸ਼ਬਦਾਵਲੀ ਵਰਤ ਰਿਹਾ ਹੈ ਜਿਸ ਨੂੰ ਦਲਿਤ ਸਮਾਜ ਕਦੇ ਵੀ ਬਰਦਾਸਤ ਨਹੀ ਕਰੇਗਾ। ਓੁਹਨਾ ਪ੍ਰਸਾਸਨ ਤੋ ਮੰਗ ਕੀਤੀ ਹੈ ਕਿ ਸਮਾਜ ਵਿੱਚ ਭਾਈਚਾਰਕ ਸਾਝ ਤੋੜਨ ਵਾਲੇ ਖਿਲਾਫ ਕਾਰਵਾਈ ਕੀਤੀ ਜਾਵੇ ਨਹੀ ਤਾ ਸਮਾਜ ਸੜਕਾਂ ਤੇ ਆਓੁਣ ਲਈ ਮਜਬੂਰ ਹੋਵੇਗਾ। ਪ੍ਰਧਾਨ ਬਿਕਰਮਜੀਤ ਸਿੰਘ ਨੇ ਕਿਹਾ ਕਿ ਚੰਦ ਗੰਦੇ ਲੋਕਾਂ ਕਾਰਨ ਸਾਡੇ ਸਮਾਜ ਵਿੱਚ ਭਾਈਚਾਰਕ ਸਾਝ ਵਿੱਚ ਤਰੇੜਾ ਪੈਦਾ ਕਰਨ ਵਾਲਾ ਇਹ ਸ਼ਖਸ ਕਿਸੇ ਭੁਲੇਖੇ ਵਿੱਚ ਨਾ ਰਹੇ ਦਲਿਤ ਸਮਾਜ ਨੇ ਕਈ ਵਾਰ ਇਹੋ ਜਹੇ ਵਿਗੜੈਲ ਲੋਕਾਂ ਦੇ ਧੋਣ ਚੋ ਕਿਲੇ ਕੱਢੇ ਹੋਏ ਹਨ। ਇਸ ਮੋਕੇ ਧਰਮਵੀਰ .ਸੁਖਪਾਲ ਸਿੰਘ ਸੈਟੀ.ਸੋਨੀ ਪੰਨਵਾ.ਅਵਤਾਰ ਸਿੰਘ ਕਾਕੜਾ.ਬਿੰਦਰ ਸਿੰਘ .ਸਤਨਾਮ ਸਿੰਘ .ਕਰਿਸ਼ਨ ਸਿੰਘ .ਬਾਵਾ.ਸੁਖਵਿੰਦਰ ਸਿੰਘ .ਬਿੱਕਰ ਸਿੰਘ ਵੀ ਮੋਜੂਦ ਸਨ।