ਮਿਸ਼ਨ ਹਰਿਆਲੀ ਦੇ ਤਹਿਤ ਜੀਓੁਜੀ ਟੀਮ ਨੇ ਸੰਭਾਲਿਆ ਮੋਰਚਾ
ਪਿੰਡਾਂ ਨੂੰ ਹਰਿਆ ਭਰਿਆ ਬਣਾਓੁਣ ਲਈ ਮਿਸ਼ਨ "ਹਰਿਆਵਲ " ਤਹਿਤ ਰੁੱਖ ਲਾਏ
ਭਵਾਨੀਗੜ (ਗੁਰਵਿੰਦਰ ਸਿੰਘ ) ਪੋਦੇ ਸਾਨੂੰ ਜਿੰਦਗੀ ਜਿਓੁਣ ਲਈ ਆਕਸੀਜਨ ਦਿੰਦੇ ਹਨ ਤੇ ਇਸ ਦਾ ਸਾਡੀ ਜਿੰਦਗੀ ਵਿੱਚ ਬਹੁਤ ਵੱਡਾ ਮਹੱਤਵ ਹੈ ਪਰ ਜਿਵੇ ਜਿਵੇ ਸਮਾ ਬੀਤਦਾ ਗਿਆ ਓੁਵੇ ਹੀ ਰੁੱਖ ਘਟਦੇ ਗਏ ਜਿਸ ਨੂੰ ਲੈਕੇ ਦੁਨੀਆ ਪੱਧਰ ਤੇ ਇਸ ਸਬੰਧੀ ਚਰਚਾ ਹੋਈ ਤੇ ਜੋਰ ਦਿੱਤਾ ਗਿਆ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵੱਧ ਤੋ ਵੱਧ ਰੁੱਖ ਲਗਾਏ ਜਾਣ ਇਸੇ ਲੜੀ ਨੂੰ ਅੱਗੇ ਤੋਰਦਿਆ ਪਿੰਡਾਂ ਚ ਲੱਗੇ ਜੀ ਓੁ ਜੀ ਨੇ ਇੱਕ ਵੱਡਾ ਹੰਭਲਾ ਮਾਰਦਿਆ ਟੀਮ ਦਾ ਗਠਨ ਕੀਤਾ ਹੈ ਤੇ ਸੂਬਾ ਸਰਕਾਰ ਦੀ ਮੁਹਿੰਮ ਜਿਸ ਨੂੰ " ਹਰਿਆਵਲ ਮਿਸ਼ਨ " ਦਾ ਨਾ ਦਿੱਤਾ ਗਿਆ ਹੈ । ਜਿਸ ਤਹਿਤ ਅੱਜ ਨੇੜਲੇ ਪਿੰਡ ਜੌਲੀਆਂ ਦੀ ਗ੍ਰਾਮ ਪੰਚਾਇਤ ਦੇ ਨਾਲ ਮਿਲ ਕੇ ਮਿਸ਼ਨ ਤਹਿਤ ਲਗਾਏ ਬੂਟੇ ਗਏ ਇਸ ਮੋਕੇ ਜਾਣਕਾਰੀ ਦਿੱਤੀ ਗਈ ਕਿ ਜਿਲਾ ਮੁਖੀ ਕਰਨਲ ਧਨਵੀਰ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਤਹਿਸੀਲ ਭਵਾਨੀਗੜ੍ਹ ਦੇ ਖੁਸਹਾਲੀ ਦੇ ਰਾਖੇ (ਜੀੳਜੀ ਟੀਮ) ਅਤੇ ਪਿੰਡ ਜੌਲੀਆਂ ਦੇ ਨੌਜਵਾਨਾਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਮਿਲ ਕੇ ਅੱਜ ਪਿੰਡ ਜੌਲੀਆਂ ਵਿੱਚ 2000 ਦੇ ਕਰੀਬ ਬੂਟੇ ਲਗਾਏ।ਇਸ ਮੌਕੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਮੈਡਮ ਸਿਮਰਨਜੀਤ ਕੌਰ ਨੇ ਬੂਟਿਆਂ ਦੀ ਸੁਰੂਆਤ ਆਪਣੇ ਹੱਥੀਂ ਕੀਤੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਹਿਸੀਲ ਭਵਾਨੀਗੜ੍ਹ ਦੇ ਜੀੳਜੀ ਸੁਪਰਵਾਈਜ਼ਰ ਕੈਪਟਨ ਸਿਕੰਦਰ ਸਿੰਘ ਅਤੇ ਸੂਬੇਦਾਰ ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਵਾਤਾਵਰਨ ਨੂੰ ਸਾਫ ਅਤੇ ਸੁੱਧ ਰੱਖਣ ਲਈ ਅਤੇ ਧਰਤੀ ਹੇਠਲਾ ਪਾਣੀ ਦੇ ਅਣਮੋਲ ਖਜਾਨਾ ਨੂੰ ਸੁਰੱਖਿਅਤ ਰੱਖਣ ਲਈ ਧਰਤੀ ਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਅਤੀ ਜਰੂਰੀ ਹਨ ਤੇ ਇਸੇ ਕਾਰਨ ਟੀਮ ਜੀੳਜੀ ਆਪਣੀਆਂ ਡਿਊਟੀਆਂ ਦੇ ਨਾਲ ਨਾਲ ਹਰਿਆਲੀ ਮਿਸਨ ਪ੍ਰਤੀ ਪੂਰੀ ਤਨਦੇਹੀ ਨਾਲ ਜੁਟੀ ਹੋਈ ਹੈ। ਉਹਨਾਂ ਕਿਹਾ ਕਿ ਸਾਡੇ ਵਲੋਂ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਣ ਅਤੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਇਸ ਮਿਹਨਤ ਦਾ ਫਲ ਸਾਡੀਆਂ ਆਉਣ ਵਾਲੀਆਂ ਪੀੜੀਆ ਨੂੰ ਜਰੂਰ ਮਿਲੇਗਾ। ਇਸ ਮੌਕੇ ਜੀੳਜੀ ਗੁਰਮੀਤ ਸਿੰਘ, ਜੀੳਜੀ ਜਰਨੈਲ ਸਿੰਘ,ਜੀੳਜੀ ਪਰਮਜੀਤ ਸਿੰਘ,ਜੀੳਜੀ ਗੁਰਚਰਨ ਸਿੰਘ ,ਜੀੳਜੀ ਕਰਮਜੀਤ ਸਿੰਘ, ਜੀੳਜੀ ਸੁਰਿੰਦਰ ਸਿੰਘ, ਜੀੳਜੀ ਹਰਮੇਲ ਸਿੰਘ,ਜੀੳਜੀ ਧੀਰ ਸਿੰਘ,ਜੀੳਜੀ ਮਾਲਵਿੰਦਰ ਸਿੰਘ, ਜੀੳਜੀ ਹਰਵਿੰਦਰਪਾਲ ਅਤੇ ਮਨਰੇਗਾ ਸੈਕਟਰੀ ਸੰਜੀਵ ਕੁਮਾਰ ਮੌਜੂਦ ਸਨ।