ਬਿਜਲੀ ਬੋਰਡ ਚ ਕੰਮ ਕਰਦੇ ਕੱਚੇ ਕਾਮਿਆਂ ਵਲੋ ਸੂਬਾ ਪੱਧਰੀ ਇਕੱਤਰਤਾ
ਘੱਟ ਤਨਖਾਹਾ ਕਾਰਨ ਨਰਕ ਭਰੀ ਜਿੰਦਗੀ ਜਿਓੁਣ ਲਈ ਮਜਬੂਰ.ਡਾ ਭੁਪਿੰਦਰ ਸਿੱਧੂ ਨੂੰ ਸੋਪਿਆ ਮੰਗ ਪੱਤਰ
ਫਰੀਦਕੋਟ (ਬਿਓੂਰੋ) ਬਿਤੇ ਐਤਵਾਰ ਨੂੰ ਫ਼ਰੀਦਕੋਟ ਵਿਖੇ ਪੀ. ਐੱਸ. ਪੀ. ਸੀ. ਐਲ. ਪਾਰਟ ਟਾਈਮ ਸਫਾਈ ਕਰਮਚਾਰੀ ਯੂਨੀਅਨ ਦੇ ਸੂਬਾ ਆਗੂ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਬਿਜਲੀ ਬੋਰਡ ਚ ਕੱਚੇ ਤੋਰ ਤੇ ਕੰਮ ਕਰਦੇ ਕਾਮਿਆ ਦੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਦੇ ਅਲੱਗ ਅਲੱਗ ਜਿਲ੍ਹਿਆਂ ਚੋ ਆਗੂ ਸ਼ਾਮਲ ਹੋਏ ਅਤੇ ਕੁਝ ਹਮਖਿਆਲੀ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਇਸ ਮੀਟਿੰਗ ਵਿੱਚ ਪਹੁੰਚ ਕੇ ਆ ਰਹੀਆਂ ਮੁਸ਼ਕਿਲਾਂ,ਤੰਗੀਆਂ ਅਤੇ ਖਾਮੀਆਂ ਤੇ ਵਿਸ਼ੇਸ਼ ਰੂਪ ਵਿੱਚ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਪੀ. ਐੱਸ. ਪੀ. ਸੀ. ਐੱਲ. ਦੇ ਪਾਰਟ ਟਾਈਮ ਕਾਮਿਆਂ ਵੱਲੋਂ ਆਪਣਾ ਦਰਦ ਬਿਆਨ ਕਰਦੇ ਹੋਏ ਦੱਸਿਆ ਗਿਆ ਕਿ ਅਸੀਂ ਪਿਛਲੇ ਲੰਮੇ ਸਮਿਆਂ ਤੋ ਸਾਫ ਸਫਾਈ ਅਤੇ ਹੋਰ ਕੰਮ ਕਰਦੇ ਆ ਰਹੇ ਹਾਂ ਪ੍ਰੰਤੂ ਸਾਨੂੰ ਐਨੇ ਲੰਬੇ ਸਮੇਂ ਤੋਂ ਕੰਮ ਕਰਨ ਦੇ ਬਾਵਜੂਦ ਵੀ ਰੈਗੂਲਰ ਨਹੀਂ ਕੀਤਾ ਗਿਆ। ਜਿਸ ਸਬੰਧੀ ਹਰ ਇੱਕ ਸਰਕਾਰ ਨੇ ਓੁਹਨਾ ਦਾ ਸੋਸਣ ਹੀ ਕੀਤਾ ਓੁਹਨਾ ਦੱਸਿਆ ਕਿ ਇਸ ਮਹਿੰਗਾਈ ਦੇ ਯੁੱਗ ਵਿੱਚ ਸਿਰਫ 4000 ਰੁਪਏੇ ਤਨਖਾਹ ਦਿੱਤੀ ਜਾਂਦੀ ਹੈ,ਜਿਸ ਨਾਲ ਸਾਡੇ ਪਰਿਵਾਰਾਂ ਦਾ ਖਾਣ ਪੀਣ ਦਾ ਵੀ ਸਹੀ ਪ੍ਰਬੰਧ ਨਹੀਂ ਹੁੰਦਾ। ਇਸ ਮੋਕੇ ਯੂਨੀਅਨ ਦੇ ਆਗੂਆਂ ਵੱਲੋਂ ਜਗਤ ਗੁਰੂ ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ ਦੇ ਰਾਸ਼ਟਰੀ ਜਨਰਲ ਸਕੱਤਰ ਡਾ. ਪਿੰਦਰ ਸਿੱਧੂ ਨੂੰ ਇੱਕ ਮੰਗ ਪੱਤਰ ਵੀ ਸੋਪਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਟੋਨਾ ਸਹੋਤਾ,ਚੇਅਰਮੈਨ ਬੱਬੂ ਸੰਧੂ,ਮਾਲਵਾ ਜ਼ੋਨ ਮੈਂਬਰ ਦੂਲ੍ਹਾ ਸਿੰਘ ਤੋ ਇਲਾਵਾ ਪਾਰਟ ਟਾਈਮ ਸਫਾਈ ਸੇਵਕ ਯੂਨੀਅਨ ਦੇ ਪੰਜਾਬ ਪ੍ਰਧਾਨ ਬਲਵਿੰਦਰ ਕੁਮਾਰ ਡੈਣੀ , ਸੁਰਿੰਦਰ ਸਿੰਘ ਚੇਅਰਮੈਨ, ਪਰਮਜੀਤ ਸਿੰਘ ਸਟੇਜ ਸੈਕਟਰੀ ਪੰਜਾਬ, ਜਸਪਾਲ ਸਿੰਘ ਖਜਾਨਚੀ , ਸਤਪਾਲ ਪ੍ਰੈੱਸ ਸਕੱਤਰ ਪੰਜਾਬ , ਸੀਨੀਅਰ ਆਗੂ ਨਾਥੀ ਰਾਮ , ਲੇਡੀਜ਼ ਵਿੰਗ ਦੀ ਪੰਜਾਬ ਮੀਤ ਪ੍ਰਧਾਨ ਪਤਾਸੋ ਦੇਵੀ ਅਮਰਜੀਤ ਕੌਰ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ , ਮਨਦੀਪ ਕੌਰ ਜ਼ਿਲ੍ਹਾ ਪ੍ਰਧਾਨ ਫਰੀਦਕੋਟ , ਬਲਵਿੰਦਰ ਸਿੰਘ ਸਰਾਂ,ਹੈਮਰਾਜ ਧੂਰੀ, ਸ਼ਸ਼ੀ ਕਪੂਰ,ਸੰਜੇ ਕੁਮਾਰ,ਵਿਜੇ ਕੁਮਾਰ, ਪ੍ਰੀਤਮ ਸਿੰਘ, ਬਿੱਟੂ ਸਿੰਘ, ਮਹਿੰਦਰ ਸਿੰਘ ਆਦਿ ਮੈਂਬਰ ਹਾਜ਼ਰ ਸਨ।