ਸਕਰੋਦੀ ਵਿਖੇ ਮਨਾਇਆ ਤੀਆਂ ਦਾ ਤਿਉਹਾਰ
ਹਲਕਾ ਵਿਧਾਇਕ ਨਰਿੰਦਰ ਕੋਰ ਭਰਾਜ ਰਹੇ ਮੁੱਖ ਮਹਿਮਾਨ
ਭਵਾਨੀਗੜ (ਗੁਰਵਿੰਦਰ ਸਿੰਘ )-ਰੁੱਖ ਅਤੇ ਕੁੱਖ ਨੂੰ ਬਚਾਉਣ ਦਾ ਹੋਕਾ ਦਿੰਦਿਆਂ ਦੇਸ਼ ਭਰ ਚ ਧੀਆਂ ਵੱਲੋ ਤੀਆਂ ਤੀਜ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਇਸੇ ਤਹਿਤ ਅੱਜ ਪਿੰਡ ਸਕਰੋਦੀ ਵਿਖੇ ਹਲਕਾ ਸੰਗਰੂਰ ਤੋ ਵਿਧਾਇਕ ਨਰਿੰਦਰ ਕੋਰ ਭਰਾਜ ਵੱਲੋ ਪਹੁੰਚ ਕੇ ਪਿੰਡ ਸਕਰੋਦੀ ਦੀਆ ਮਾਤਾਵਾਂ-ਭੈਣਾ ਨਾਲ ਇਸ ਤਿਉਹਾਰ ਦੀ ਖੁਸ਼ੀ ਸਾਝੀ ਕੀਤੀ। ਇਸ ਸਮਾਗਮ ’ਚ ਦੌਰਾਨ ਮੁੱਖ ਮਹਿਮਾਨ ਵਜੋ ਪਹੁੰਚੇ ਮੈਡਮ ਨਰਿੰਦਰਕੋਰ ਭਰਾਜ ਵੱਲੋ ਆਪਣੀ ਖੁਸ਼ੀ ਸਾਝੀ ਕਰਦੇ ਹੋਏ ਕਿਹਾ ਕਿ ਤੀਆਂ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ ਅਤੇ ਔਰਤਾਂ ਲਈ ਇਹ ਤਿਉਹਾਰ ਖੁਸ਼ੀਆਂ ਭਰਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਔਰਤ ਦਾ ਸਤਿਕਾਰ ਕਰਨ ਬਾਰੇ ਸਾਡੇ ਧਾਰਮਿਕ ਗ੍ਰੰਥਾਂ ’ਚ ਵੀ ਦਰਜ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਪੰਜਾਬ ’ਚ ਧੀਆਂ ਦੀ ਖ਼ਤਮ ਹੋ ਰਹੀ ਹੋਂਦ ਨੂੰ ਬਚਾਉਣਾ ਹੈ, ਤਾਂ ਕਿ ਪੰਜਾਬ ਦੀਆਂ ਧੀਆਂ ਪੜ੍ਹ-ਲਿਖ ਕੇ ਅੱਗੇ ਵਧ ਸਕਣ ਅਤੇ ਬਰਾਬਰ ਦਾ ਰੁਤਬਾ ਹਾਸਲ ਕਰ ਸਕਣ। ਇਹ ਇਕ ਸੰਦੇਸ਼ ਹੈ ਸਾਰਿਆਂ ਲਈ ਕਿ ਅਸੀਂ ਧੀਆਂ ਤੇ ਕੁੜੀਆਂ ਦਾ ਸਤਿਕਾਰ ਕਰੀਏ ਅਤੇ ਉਨ੍ਹਾਂ ਦੇ ਅੱਗੇ ਵਧਣ ’ਚ ਉਨ੍ਹਾਂ ਦਾ ਸਾਥ ਦੇਈਏ ਅਤੇ ਉਹਨਾ ਕਿਹਾ ਕਿ ਦੇਸ਼ ਭਰ ਚ ਜਿੱਥੇ ਕੁੜੀਆ ਵਿਆਹ ਕੇ ਪੇਕੇ ਪਿੰਡ ਚਲੀਆ ਜਾਦੀਆਂ ਹਨ ਅਤੇ ਤੀਆਂ ਦਾ ਤਿਉਹਾਰ ਅਜਿਹਾ ਤਿਉਹਾਰ ਹੈ ਜੋ ਕੁੜੀਆ ਨੂੰ ਮੁੜ ਤੋ ਉਹਨਾ ਦਾ ਬਚਪਨ ਅਤੇ ਪੁਰਾਣੀ ਸਹੇਲਿਆ ਨਾਲ ਮੇਲ-ਮਿਲਾਕ ਕਰਵਾ ਦਿੰਦਾ ਹੈ ਅਤੇ ਕੁੜੀਆ ਇਕੱਠੀਆ ਹੋ ਕੇ ਇਸ ਤਿਉਹਾਰ ਦੀ ਖੁਸ਼ੀ ਸਾਝੀ ਕਰ ਬੋਲੀਆ ਪਾਉਦੀਆ ਹਨ ਅਤੇ ਗਿੱਧਾ ਪਾ ਕੇ ਖੁਸ਼ੀ ਮਨਾਉਦੀਆ ਹਨ ਅਤੇ ਇਸ ਮੌਕੇ ਮੈਡਮ ਭਰਾਜ ਵੱਲੋ ਦੇਸ਼ ਭਰ ਚ ਬੈਠਿਆ ਧੀਆਂ ਨੂੰ ਤੀਜ ਦੀ ਬਹੁਤ-ਬਹੁਤ ਵਧਾਈ ਵੀ ਦਿੱਤੀ ਗਈ । ਇਸ ਮੌਕੇ ਉਹਨਾ ਨਾਲ ਪਿੰਡ ਦੀ ਪੰਚਾਇਤ ਅਤੇ ਟਰੱਕ ਯੂਨੀਅਨ ਪ੍ਧਾਨ ਹਰਦੀਪ ਸਿੰਘ ਤੂਰ ਵੀ ਮੌਜੂਦ ਰਹੇ।