ਆਲੋਅਰਖ ਯੂਥ ਸਪੋਰਟਸ ਕਲੱਬ ਦੇ ਨੌਜਵਾਨਾਂ ਵੱਲੋਂ ਸਟੇਡੀਅਮ ਦਾ ਕੰਮ ਕੀਤਾ ਸ਼ੁਰੂ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਪਿੰਡ ਆਲੋਅਰਖ ਵਿਖੇ ਲੰਬੇ ਸਮੇਂ ਤੋ ਸਟੇਡੀਅਮ ਦਾ ਕੰਮ ਨਾ ਹੋਣ ਤੇ ਪਿੰਡ ਵਾਸੀਆਂ ਵੱਲੋਂ ਨਿੱਜੀ ਸਾਧਨਾਂ ਨਾਲ ਟਰੈਕਟਰ ਨਾਲ ਸਟੇਡੀਅਮ ਦਾ ਕੰਮ ਦੀ ਕੀਤੀ ਸ਼ੁਰੂਆਤ। ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਕੋਈ ਸਟੇਡੀਅਮ ਨਾ ਹੋਣ ਤੇ ਕਾਫੀ ਲੰਬੇ ਸਮੇਂ ਤੋਂ ਸਟੇਡੀਅਮ ਦੀ ਮੰਗ ਕੀਤੀ ਜਾ ਰਹੀ ਹੈ ਪਰ ਪਿੰਡ ਦੀ ਪੰਚਾਇਤ ਵੱਲੋਂ ਇਸ ਵੱਲ ਕੋਈ ਧਿਆਨ ਨਾ ਦੇਣ ਤੇ ਅੱਜ ਆਲੋਅਰਖ ਦੇ ਯੂਥ ਸਪੋਰਟਸ ਕਲੱਬ ਦੇ ਨੌਜਵਾਨਾਂ ਵੱਲੋਂ ਪਿੰਡ ਦੇ ਇੱਕ ਹਿੱਸੇ ਚ ਪਈ ਖਾਲੀ ਜਗ੍ਹਾ ਤੇ ਇਕੱਠੇ ਹੋ ਕੇ ਪਿੰਡ ਦੇ ਸਟੇਡੀਅਮ ਦਾ ਕੰਮ ਸ਼ੁਰੂ ਕਰਵਾਇਆ ਗਿਆ ਅਤੇ ਉਸ ਖਾਲੀ ਜਗ੍ਹਾ ਦੀ ਸਾਫ਼ ਸਫ਼ਾਈ ਕਰ ਉਸ ਨੂੰ ਵਧੀਆ ਤਰੀਕੇ ਨਾਲ ਸਟੇਡੀਅਮ ਬਣਾਉਣ ਦਾ ਕੰਮ ਸ਼ੁਰੂ ਕੀਤਾ ਅਤੇ ਉਨ੍ਹਾਂ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਹਿੱਸਾ ਪਾ ਕੇ ਇਸ ਜਗ੍ਹਾ ਤੇ ਸਟੇਡੀਅਮ ਦਾ ਕੰਮ ਮੁਕੰਮਲ ਤੌਰ ਤੇ ਸ਼ੁਰੂ ਕਰ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਤਾਂ ਜੋ ਇੱਥੇ ਨੌਜਵਾਨ ਖੇਡ ਸਕਣ ਅਤੇ ਨੌਜਵਾਨਾਂ ਨੂੰ ਕਿਤੇ ਦੂਰ ਜਾਣ ਦੀ ਜ਼ਰੂਰਤ ਨਾ ਪਵੇ। ਇਸ ਮੌਕੇ ਦਿਲਪ੍ਰੀਤ ਸਿੰਘ, ਗੁਰਮੇਲ ਸਿੰਘ, ਹਰਦੀਪ ਸਿੰਘ, ਦਰਸ਼ਨ ਸਿੰਘ, ਕਾਕਾ ਸਿੰਘ, ਦਵਿੰਦਰ ਸਿੰਘ ਸਾਬਕਾ ਸਰਪੰਚ, ਅਤੇ ਕਸ਼ਮੀਰ ਸਿੰਘ ਮੀਤ ਪ੍ਰਧਾਨ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਅਤੇ ਬੰਟੀ ਸਲਦੀ ਦੀ ਤੋਂ ਇਲਾਵਾ ਪਿੰਡ ਵਾਸੀ ਮੌਜੂਦ ਸਨ।