ਜਨਮ ਅਸ਼ਟਮੀ ਦੇ ਮੌਕੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਜਿੱਥੇ ਪੂਰੇ ਦੇਸ਼ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਮੰਦਿਰਾਂ ਨੂੰ ਸਜਾਇਆ ਗਿਆ ਹੈ ਉਥੇ ਹੀ ਇਸ ਤਿਉਹਾਰ ਨੂੰ ਲੈ ਕੇ ਯਾਦਵ ਫਾਸਟ ਫੂਡ ਵੱਲੋਂ ਨੈਸ਼ਨਲ ਹਾਈਵੇ ਬਠਿੰਡਾ ਤੋਂ ਚੰਡੀਗੜ੍ਹ ਰੋਡ ਤੇ ਕੜਾਕੇ ਦੀ ਪੈਂਦੀ ਧੁੱਪ ਦੌਰਾਨ ਲੋਕਾਂ ਨੂੰ ਰਾਹਤ ਦੇਣ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ । ਇਸ ਮੌਕੇ ਉਨ੍ਹਾਂ ਸਮੂਹ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀ ਜਿੱਥੇ ਵਧਾਈ ਦਿੱਤੀ ਉੱਥੇ ਹੀ ਆਮ ਲੋਕਾਂ ਨੂੰ ਉਨ੍ਹਾਂ ਨੇ ਇਸ ਤਿਉਹਾਰ ਨੂੰ ਹਰਸ਼ੋ ਉਲਾਸ ਨਾਲ ਮਨਾਉਣ ਦੀ ਅਪੀਲ ਕੀਤੀ। ਇਸ ਮੌਕੇ ਨੇਪਾਲ ਯਾਦਵ,ਮਨਵੀਰ ਯਾਦਵ,ਦੁਰਗੇਸ਼ ਯਾਦਵ,ਬਵੀਸ਼ੇਯ ਟਨਡਨ, ਮਕਸੂਦ, ਰਜਵਾਨ, ਸੋਨੂ, ਅਤੁਲ ਯਾਦਵ ਤੋ ਇਲਾਵਾ ਹੋਰ ਦੁਕਾਨਦਾਰ ਮੌਜੂਦ ਸਨ।