ਹਿੰਦੂ ਸਮਾਜ ਸੰਸਥਾ ਵੱਲੋਂ ਇਕੱਠੇ ਹੋ ਕੇ ਕੀਤੀ ਅਹਿਮ ਮੀਟਿੰਗ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਹਿੰਦੂ ਸਮਾਜ ਏਕਤਾ ਵੱਲੋਂ ਇਕੱਠੇ ਹੋ ਕੇ ਇਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਲਗਾਤਾਰ ਹਿੰਦੂ ਸਮਾਜ ਪ੍ਰਤੀ ਬਿਆਨ ਦੇਣ ਦੇ ਖਿਲਾਫ ਅੱਜ ਉਨ੍ਹਾਂ ਇਕੱਠੇ ਹੋ ਕੇ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਸੰਬੋਧਨ ਕਰਦਿਆਂ ਹਿੰਦੂ ਸੰਸਥਾ ਦੇ ਆਗੂਆਂ ਨੂੰ ਦੱਸਿਆ ਕਿ ਹਿੰਦੂ ਧਰਮ ਵੱਲੋਂ ਵੀ ਦੇਸ਼ ਦੇ ਇੱਕ ਅਹਿਮ ਰੋਲ ਅਦਾ ਹੈ ਅਤੇ ਉਨ੍ਹਾਂ ਸਿਮਰਨਜੀਤ ਮਾਨ ਨੂੰ ਕਿਹਾ ਕਿ ਉਨ੍ਹਾਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਉਨ੍ਹਾਂ ਨੂੰ ਹਿੰਦੂ ਭਾਈਚਾਰੇ ਵੱਲੋਂ ਵੀ ਵੋਟ ਪਾ ਕੇ ਜਿਤਾਇਆ ਗਿਆ ਅਤੇ ਹਿੰਦੂਆਂ ਪ੍ਰਤੀ ਵਾਰ ਵਾਰ ਅਜਿਹੇ ਬਿਆਨ ਦੇਣੇ ਸਹੀ ਨਹੀਂ ਅਤੇ ਉਨ੍ਹਾਂ ਸਿਮਰਨਜੀਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਭਾਈਚਾਰਕ ਏਕਤਾ ਨੂੰ ਬਰਕਰਾਰ ਰੱਖ ਕੋਈ ਅਹਿੰਸਕ ਬਿਆਨ ਨਾ ਦਿੱਤਾ ਜਾਵੇ। ਇਸ ਮੌਕੇ ਵਿਸ਼ਵ ਹਿੰਦੂ ਏਕਤਾ ਦੇ ਪ੍ਰਧਾਨ ਸ਼ਾਮ ਸਚਦੇਵਾ,ਗਊਸ਼ਾਲਾ ਪ੍ਰਬੰਧਕ ਕਮੇਟੀ ਭਵਾਨੀਗੜ੍ਹ ਦੇ ਪ੍ਰਧਾਨ ਪ੍ਰਸੋਤਮ ਦਾਸ ਕਾਂਸਲ, ਬ੍ਰਾਹਮਣ ਸਭ ਦੇ ਪ੍ਰਧਾਨ ਗੁਪਾਲ ਕ੍ਰਿਸ਼ਨ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਰਾਜ ਕੁਮਾਰ ਗੌਤਮ , ਜਗਦੀਸ਼ ਪੰਡਿਤ ਅਤੇ ਹੋਰ ਹਿੰਦੂ ਧਾਰਮਿਕ ਸਥਾਨਾਂ ਦੇ ਪ੍ਰਧਾਨ ਅਤੇ ਮੈਂਬਰ ਸ਼ਾਮਲ ਹੋਏ।