ਭਦੋੜ ਦੇ ਵਿਧਾਇਕ ਲਾਭ ਸਿੰਘ ਓੁਗੋਕੇ ਨੂੰ ਸਦਮਾ. ਪਿਤਾ ਦਾ ਹੋਇਆ ਦਿਹਾਤ
ਗਲਤ ਦਵਾਈ ਖਾਣ ਕਾਰਨ ਪੰਜ ਦਿਨ ਪਹਿਲਾ ਵਿਗੜੀ ਸੀ ਸਿਹਤ.ਵੱਖ ਵੱਖ ਆਗੂਆਂ ਵਲੋ ਦੁੱਖ ਦਾ ਪ੍ਰਗਟਾਵਾ
ਬਰਨਾਲਾ/ ਭਦੋੜ (ਗੁਰਵਿੰਦਰ ਸਿੰਘ )ਬਰਨਾਲਾ ਦੇ ਭਦੋੜ ਵਿਧਾਨ ਸਭਾ ਹਲਕਾ ਦੇ ਵਿਧਾਇਕ ਲਾਭ ਸਿੰਘ ਓੁਗੋਕੇ ਦੇ ਪਿਤਾ ਦਰਸਨ ਸਿੰਘ ਦੀ ਹਸਪਤਾਲ ਜੇਰੇ ਇਲਾਜ ਦੋਰਾਨ ਮੋਤ ਹੋ ਜਾਣ ਦਾ ਸਮਾਚਾਰ ਮਿਲਦਿਆ ਹੀ ਇਲਾਕੇ ਵਿੱਚ ਸੋਕ ਦੀ ਲਹਿਰ ਦੋੜ ਗਈ। ਬਿਤੇ 22 ਸਤੰਬਰ ਤੋ ਦਰਸਨ ਸਿੰਘ ਲੁਧਿਆਣਾ ਦੇ ਡੀ ਅੇਮ ਸੀ ਹਸਪਤਾਲ ਵਿਖੇ ਜੇਰੇ ਇਲਾਜ ਸਨ ਜਿਕਰਯੋਗ ਹੈ ਕਿ ਗਲਤ ਦਵਾਈ ਖਾਣ ਤੋ ਬਾਅਦ ਓੁਹਨਾ ਦੀ ਸਿਹਤ ਵਿਗੜ ਗਈ ਸੀ ਅਤੇ ਓੁਹਨਾ ਨੂੰ ਗੰਭੀਰ ਹਾਲਤ ਵਿੱਚ ਲੁਧਿਆਣੇ ਦਾਖਲ ਕਰਵਾਇਆ ਗਿਆ ਸੀ ਅਤੇ ਪੰਜ ਦਿਨਾਂ ਬਾਅਦ ਓੁਹਨਾ ਦਾ ਦਿਹਾਤ ਹੋ ਗਿਆ । ਮਿਲੀ ਜਾਣਕਾਰੀ ਅਨੁਸਾਰ ਦਰਸਨ ਸਿੰਘ ਦਾ ਅੰਤਿਮ ਸੰਸਕਾਰ ਅੱਜ ਸਾਮ ਓੁਹਨਾ ਦੇ ਪਿੰਡ ਓੁਗੋਕੇ ਵਿਖੇ ਹੋਵੇਗਾ। ਇਸ ਮੋਕੇ ਭਦੋੜ ਦੇ ਵਿਧਾਇਕ ਲਾਭ ਸਿੰਘ ਓੁਗੋਕੇ ਨਾਲ ਵੱਖ ਵੱਖ ਸਿਆਸੀ ਸਮਾਜਿਕ ਅਤੇ ਧਾਰਮਿਕ ਆਗੂਆਂ ਵਲੋ ਦੁੱਖ ਦਾ ਪ੍ਰਗਟਾਵਾ ਕੀਤਾ ਹੈ।